ਕੌਮੀ ਇਨਸਾਫ਼ ਮੋਰਚਾ ਦੇ ਆਗੂਆਂ ‘ਤੇ ਪ੍ਰਸ਼ਾਸ਼ਨ ਦੀ ਇਕ ਪਾਸੇ ਦਾ ਰਸਤਾ ਖੋਲ੍ਹਣ ਨੂੰ ਲੈ ਕੇ ਨਹੀਂ ਬਣੀ ਸਹਿਮਤੀ

ਮੁਹਾਲੀ : ਮੁਹਾਲੀ ਵਿਖੇ ਕੌਮੀ ਇਨਸਾਫ਼ ਮੋਰਚਾ ਵਲੋਂ ਪਿਛਲੇ ਕਰੀਬ 8 ਮਹੀਨਿਆਂ ਤੋਂ YPS ਚੌਂਕ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗਿਆ ਮੋਰਚਾ ਜਾਰੀ ਹੈ। ਸਵੇਰੇ ਪਹਿਲਾ ਇਹ ਕਿਆਸ ਲਗਾਏ ਜਾ ਰਹੇ ਸੀ ਕਿ ਮੋਰਚੇ ਵੱਲੋਂ ਸੜਕ ਦੇ ਇਕ ਪਾਸੋ ਤੋਂ ਲੰਘਣ ਦਾ ਰਾਹ ਦੇ ਦਿੱਤਾ ਜਾਵੇਗਾ। ਪਰ ਕੌਮੀ ਇਨਸਾਫ਼ ਮੋਰਚਾ ਦੇ ਆਗੂਆਂ ਦੀ ਪ੍ਰਸ਼ਾਸਨ ਨਾਲ ਮੀਟਿੰਗ ਹੋਈ ਹੈ ਤੇ ਇਹ ਮੀਟਿੰਗ ਬੇਸਿੱਟਾ ਰਹੀ ਹੈ।

ਸੁਖਬੀਰ ਬਾਦਲ ਦੇ ਕਾਫਲੇ ਤੇ ਹਮਲੇ ਦਾ, ਸੱਚ ਆਇਆ ਸਾਹਮਣੇ! ਜੱਥੇਬੰਦੀਆਂ ਨੇ ਦੱਸੀ ਸਾਰੀ ਅਸਲ ਸੱਚਾਈ !

ਇਸ ਮੀਟਿੰਗ ਵਿਚ YPS ਚੌਂਕ ਦਾ ਇਕ ਪਾਸੇ ਦਾ ਰਸਤਾ ਖੋਲ੍ਹਣ ਨੂੰ ਲੈ ਕੇ ਸਹਿਮਤੀ ਨਹੀਂ ਬਣੀ ਹੈ ਹਾਲਾਂਕਿ ਹਾਈਕੋਰਟ ਨੇ ਵੀ ਇਕ ਪਾਸੇ ਦਾ ਰਸਤਾ ਖੋਲ੍ਹਣ ਦੇ ਆਦੇਸ਼ ਦਿੱਤੇ ਸਨ ਪਰ ਆਗੂਆਂ ਨੇ ਇਹ ਰਸਤਾ ਖੋਲ੍ਹਣ ਤੋਂ ਮਨ੍ਹਾ ਕਰ ਦਿੱਤਾ ਹੈ। ਓਧਰ ਕਿਹਾ ਜਾ ਰਿਹਾ ਹੈ ਕਿ ਜੇ ਹੁਣ ਮੋਰਚੇ ਦੇ ਆਗੂ ਰਾਹ ਖੋਲ੍ਹਣ ਨੂੰ ਲੈ ਕੇ ਸਹਿਮਤ ਨਾ ਹੋਈ ਤਾਂ ਪ੍ਰਸ਼ਾਸਨ ਕੋਈ ਸਖ਼ਤ ਐਕਸ਼ਨ ਲੈ ਸਕਦਾ ਹੈ।

 

See also  ਪੀ.ਸੀ.ਆਈ. ਦੀ ਟੀਮ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਤਿੰਨ ਦਿਨਾਂ ਦੌਰੇ 'ਤੇ, ਪੰਜਾਬ ਨੇ  ਦਿੱਤਾ ਪੂਰਨ ਤੇ ਨਿਰਪੱਖ  ਸਹਿਯੋਗ ਦਾ ਭਰੋਸਾ