ਅਕਾਲੀ ਦਲ ਨੂੰ I.N.D.I.A ਗੱਠਜੋੜ ਵਿਚ ਸ਼ਾਮਲ ਹੋਣ ਦਾ ਸੱਦਾ, SAD-BSP ਗੱਠਜੋੜ ਹੋਇਆ ਖ਼ਤਮ?

ਚੰਡੀਗੜ੍ਹ: 2024 ‘ਚ ਹੋਣ ਵਾਲੀਆਂ ਲੋਕ ਸਭਾਂ ਚੋਣਾ ਤੋਂ ਪਹਿਲਾ ਵਿਰੋਧੀਆਂ ਪਾਰਟੀਆਂ ਨੇ ਬੀਜੇਪੀ ਨੂੰ ਚੋਣੋਤੀ ਦੇਣ ਲਈ I.N.D.I.A ਬਣਾਈ ਹੈ। ਜਿਸ ਵਿਚ ਵੱਖ-ਵੱਖ ਪਾਰਟੀਆਂ ਸ਼ਾਮਲ ਹਨ। ਵਿਰੋਧੀ ਪਾਰਟੀਆਂ ਦੇ ਗੱਠਜੋੜ ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ (ਇੰਡੀਆ) ਦੀ ਤੀਜੀ ਮੀਟਿੰਗ ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਵਿਚ ਹੋਣੀ ਹੈ। ਮੁੰਬਈ ਮੀਟਿੰਗ ਵਿਚ ਵਿਰੋਧੀ ਗਠਜੋੜ ਵਿਚ ਕੁੱਝ ਹੋਰ ਸਿਆਸੀ ਪਾਰਟੀਆਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਇਸ ਦੌਰਾਨ ਖ਼ਬਰ ਸਾਹਮਣੇ ਆਈ ਹੈ ਕਿ ਗਠਜੋੜ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਇੰਡੀਆ ਵਿਚ ਸ਼ਾਮਲ ਹੋਣ ਦਾ ਸੱਦਾ ਦਿਤਾ ਹੈ। ਇਸ ਦੀ ਪੁਸ਼ਟੀ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਲਵਿੰਦਰ ਸਿੰਘ ਭੂੰਦੜ ਨੇ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਫਿਲਹਾਲ ਸ਼੍ਰੋਮਣੀ ਅਕਾਲੀ ਦਲ ‘ਪੰਜਾਬ ਬਚਾਉ ਫਰੰਟ’ ਚਾਹੁੰਦਾ ਹੈ। ਸੂਤਰਾਂ ਮੁਤਾਬਕ ਬਿਹਾਰ ਨੇ ਨਿਤੀਸ਼ ਕੁਮਾਰ ਅਕਾਲੀ ਦਲ ਦੇ ਸੰਪਰਕ ਵਿਚ ਹਨ।

ਉਥੇ ਹੀ ਦੂ ਜੇ ਪਾਸੇ BSP ਪਾਰਟੀ ਮੁੱਖੀ ਮਾਇਆਵਤੀ ਨੇ ਟਵੀਟ ਕਰ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਟਵੀਟ ਕਰ ਕਿਹਾ ਕਿ “ਬਸਪਾ, 2007 ਵਾਂਗ, ਵਿਰੋਧੀਆਂ ਦੇ ਜੁਗਾੜ/ਹੇਰਾਫੇਰੀ ਦੀ ਬਜਾਏ ਆਪਸੀ ਭਾਈਚਾਰਕ ਸਾਂਝ ਦੇ ਆਧਾਰ ‘ਤੇ ਕਰੋੜਾਂ ਅਣਗੌਲੇ/ਬਿਖਰੇ ਹੋਏ ਸਮਾਜ ਨੂੰ ਜੋੜ ਕੇ ਲੋਕ ਸਭਾ ਅਤੇ ਚਾਰ ਵਿਧਾਨ ਸਭਾਵਾਂ ਦੀਆਂ ਆਗਾਮੀ ਆਮ ਚੋਣਾਂ ਇਕੱਲੇ ਲੜੇਗੀ।” ਕੀ ਇਸ ਟਵੀਟ ਨਾਲ ਇਹ ਸੱਮਝਨਾ ਠੀਕ ਹੋਵੇਗਾ ਕਿ ਪੰਜਾਬ ਵਿਚ SAD-BSP ਗੱਠਜੋੜ ਹੁਣ ਖ਼ਤਮ ਹੋ ਗਿਆ ਹੈ।

 

See also  ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਤੇ ਹਮਲੇ ਦੀ ਸ਼ਾਜਿਸ

Related posts: