ਹੁਸਿ਼ਆਰਪੁਰ ਚ ਹੋਈ ਵੱਡੀ ਲੁੱਟ ਮਾਮਲੇ ਚ ਪੁਲਿਸ ਨੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਲਵਾੜਾ ਦੇ ਇਕ ਜਿਊਲਰ ਅਤੇ ਉਸਦੇ ਸਾਥੀ ਨੂੰ ਮਹਿਜ਼ 12 ਘੰਟਿਆਂ ਚ ਹੀ ਕਾਬੂ ਕਰਕੇ ਲੁੱਟ ਦਾ ਪਰਦਾਫਾਸ਼ ਕੀਤਾ ਏ ਤੇ ਖੁਲਾਸਾ ਕੀਤਾ ਐ ਕਿ ਤਲਵਾੜਾ ਦੇ ਸ਼ਹਿਦੇਵ ਜਿਊਲਰ ਦੇ ਮਾਲਕ ਅਤੁਲ ਸ਼ਰਮਾ ਨੇ ਹੀ ਆਪਣੇ ਸਾਥੀ ਨਾਲ ਮਿਲ ਕੇ ਲੁੱਟ ਦੀ ਯੋਜਨਾ ਬਣਾਈ ਸੀ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਸਐਸਪੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਬੀਤੀ 29 ਜੁਲਾਈ ਨੂੰ ਭਰਤ ਸੈਣੀ ਜੋ ਕਿ ਚੰਡੀਗੜ੍ਹ ਦੀ ਕੰਪਨੀ ਮਾਂ ਭਵਾਨੀ ਲੈਜੇਸਟਿਕ ਚ ਸੋਨਾ ਸਪਲਾਈ ਕਰਨ ਦਾ ਕੰਮ ਕਰਦਾ ਏ ਤੇ ਬੀਤੀ 29 ਜੁਲਾਈ ਨੂੰ ਹੁਸਿ਼ਆਰਪੁਰ ਚ ਇਕ ਜਿਊਲਰ ਨੂੰ ਸੋਨਾ ਪਾਰਸਲ ਦੇ ਕੇ ਉਸ ਕੋਲ 18 ਲੱਖ 40 ਹਜ਼ਾਰ ਦੀ ਨਕਦੀ ਹਾਸਿਲ ਕੀਤੀ ਤੇ ਇਸ ਤੋਂ ਬਾਅਦ ਤਲਵਾੜਾ ਦੇ ਸ਼ਹਿਦੇਵ ਜਿਊਲਰ ਨੂੰ ਸੋਨਾ ਪਾਰਸਲ ਡਿਲੀਵਰ ਕਰਨਾ ਸੀ ਤੇ ਹੁਸਿ਼ਆਰਪੁਰ ਤੋਂ ਹੀ ਅਤੁਲ ਵਰਮਾ ਨੇ ਭਰਤ ਸੈਣੀ ਨੂੰ ਆਪਣੀ ਕਾਰ ਚ ਬਿਠਾ ਲਿਆ ਤੇ ਕਿਹਾ ਕਿ ਉਹ ਉਸਲੂੰ ਤਲਵਾੜਾ ਤੋਂ ਚੰਡੀਗੜ੍ਹ ਦੀ ਬਸ ਚ ਬੈਠਾ ਦੇਵੇਗਾ ਤੇ ਪੈਸੇ ਵੀ ਦੇ ਦੇਵੇਗਾ ਤੇ ਇਸ ਦੌਰਾਲ ਦਸੂਹਾ ਦੇ ਪਿੰਡ ਰਾਮਪੁਰ ਹਲੇੜ ਨਜ਼ਦੀਕ 2 ਅਣਪਛਾਤੇ ਨੌਜਵਾਨਾਂ ਨੇ ਗੱਡੀ ਅੱਗੇ ਆਪਣੀ ਐਕਟਿਵਾ ਲਗਾ ਲਈ ਤੇ ਮਾਰਨ ਦੀ ਧਮਕੀ ਦੇ ਕੇ ਸੋਨਾ ਅਤੇ ਪੈਸਿਆਂ ਵਾਲਾ ਬੈਗ ਲੁੱਟ ਲਿਆ ਜਿਸ ਤੋਂ ਬਾਅਦ ਪੁਲਿਸ ਵਲੋਂ ਮਾਲਮੇ ਦੀ ਜਾਂਚ ਸ਼ੁਰੂ ਕੀਤੀ ਗਈ ਤੇ ਇਸ ਦੌਰਾਨ ਸਾਹਮਣੇ ਆਇਆ ਕਿ ਅਤੁਲ ਵਰਮਾ ਨੇ ਹੀ ਆਪਣੀ ਦੁਕਾਨ ਤੇ ਕੰਮ ਕਰਦੇ ਕਰਿੰਦੇ ਦਿਨੇਸ਼ ਵਾਸੀ ਨਮੋਲੀ ਨਾਲ ਮਿਲ ਕੇ ਲੁੱਟ ਦੀ ਇਹ ਝੂਠੀ ਯੋਜਨਾ ਰਚੀ ਸੀ। ਹੁਣ ਪੁਲਿਸ ਨੇ ਇਸ ਮਾਮਲੇ ਚ ਅਤੁਲ ਵਰਮਾ ਅਤੇ ਦਿਨੇਸ਼ ਨੂੰ ਕਾਬੂ ਕਰ ਲਿਆ ਏ ਤੇ ਉਨ੍ਹਾਂ ਪਾਸੋਂ 17 ਲੱਖ ਦਾ ਸੋਨਾ, 14 ਲੱਖ 60 ਹਜ਼ਾਰ ਦੀ ਨਕਦੀ, ਇਕ ਸਵੀਫਟ ਕਾਰ ਅਤੇ ਐਕਟਿਵਾ ਕਾਲੇ ਰੰਗ ਦੀ ਬਰਾਮਦ ਕੀਤੀ ਐ।
ਹੁਸਿ਼ਆਰਪੁਰ ਚ ਹੋਈ ਵੱਡੀ ਲੁੱਟ ਮਾਮਲੇ ਚ ਇਕ ਜਿਊਲਰ ਅਤੇ ਉਸਦੇ ਸਾਥੀ ਕਾਬੂ
ਵਿਜੀਲੈਂਸ ਵੱਲੋਂ ਕਣਕ ਵਿੱਚ 1.24 ਕਰੋੜ ਰੁਪਏ ਤੋਂ ਵੱਧ ਦਾ ਗਬਨ ਕਰਨ ਦੇ ਦੋਸ਼ ਵਿੱਚ ਪਨਗ੍ਰੇਨ ਦਾ ਇੰਸਪੈਕਟਰ ਗ੍ਰਿਫ਼ਤਾਰ
ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਗੁਰਦੀਪ ਸਿੰਘ ਖੇੜਾ ਨੂੰ ਕੀਤਾ ਰਿਹਾਅ
ਪੁਲਿਸ ਨੇ ਬਾਰ ਵਿੱਚੋ 17 ਹੁੱਕੇ,8 ਅੰਗਰੇਜ਼ੀ ਸਰਾਬ,20 ਬੋਤਲਾਂ ਬੀਅਰ ਬਰਾਮਦ ਕੀਤੀਆਂ ਨੇ
ਪਟਿਆਲਾ ਦੀ ਜੇਲ੍ਹ 'ਚ ਬੰਦ ਤਸਕਰ ਨਿਕਲਿਆ ਪਾਕਿਸਤਾਨੀ ISI ਏਜੇਂਟ, ਪਾਕਿਸਤਾਨ ਨੂੰ ਭੇਜਿਆ ਭਾਰਤੀ ਫ਼ੌਜ ਦੀ ਕਈ ਅਹਿਮ ਜਾਣਕ...