ਹੁਸ਼ਿਆਰਪੁਰ ਵਿਖੇ ਭਗਵੰਤ ਮਾਨ ਦਾ ਫੂਕਿਆ ਪੁਤਲਾ

ਹੁਸ਼ਿਆਰਪੁਰ ਵਿੱਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਅਤੇ ਹੋਰ ਡਿਗਰੀਆਂ ਦੇ ਨਾਂਅ ’ਤੇ ਪੰਜਾਬ ’ਚ ਯੂਨੀਵਰਸਿਟੀਆਂ ਤੇ ਕਾਲਜਾਂ ਵਲੋਂ ਐਸ.ਸੀ./ਬੀ.ਸੀ. ਬੱਚਿਆਂ ਦੇ ਹੋ ਰਹੇ ਸ਼ੋਸ਼ਣ ਖ਼ਿਲਾਫ਼ ਬਹੁਜਨ ਕ੍ਰਾਂਤੀ ਮੰਚ ਪੰਜਾਬ ਵਲੋਂ ਮਿੰਨੀ ਸਕੱਤਰੇਤ ਸਾਹਮਣੇ ਪੱਕਾ ਰੋਸ ਧਰਨਾ 29ਵੇਂ ਦਿਨ ਵੀ ਜਾਰੀ ਰਿਹਾ।

ਮਾਮਲਾ ਕਾਲਜ ਵਲੋਂ ਐਸ.ਸੀ./ਬੀ.ਸੀ. ਵਿਦਿਆਰਥੀਆਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਦਾ ਸਾਹਮਣੇ ਆ ਰਿਹਾ ਹੈ, ਅੱਜ ਬਹੁਜਨ ਕ੍ਰਾਂਤੀ ਮੰਚ ਪੰਜਾਬ ਵਲੋ ਗੌਰਮਿੰਟ ਕਾਲਜ ਹੁਸ਼ਿਆਰਪੁਰ ਤੋਂ ਵਿਸ਼ਾਲ ਰੈਲੀ ਕੱਢੀ ਗਈ ਇਸ ਰੈਲੀ ਦੌਰਾਨ ਸੈਸ਼ਨ ਚੌਕ ਵਿਖੇ ਪਹੁੰਚੇ ਕੇ ਭਗਵੰਤ ਮਾਨ ਦਾ ਪੁਤਲਾ ਫੂਕਿਆ ਗਿਆ ਅਤੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਗਈ।

ਉਨਾਂ ਗੱਲਬਾਤ ਦੋਰਾਨ ਦੱਸਿਆ ਕਿ ਸਾਡੀ ਮੱਦਦ ਤਾ ਿੲੱਕ ਪਾਸੇ ਸਗੋ ਇਕ ਵਾਰ ਵੀ ਭਗਵੰਤ ਮਾਨ ਦਲਿਤਾਂ ਨੂੰ ਨਹੀਂ ਮਿਲਿਆ, ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਮੰਗਾਂ ਦਾ ਜਲਦ ਹੱਲ ਨਾ ਹੋਇਆ ਤਾਂ ਜਥੇਬੰਦੀ ਵਲੋਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।

See also  ਵਾਰਿਸ਼ ਪੰਜਾਬ ਸੰਸਥਾ ਦੇ ਮੁੱਖੀ ਭਾਈ ਅੰਮ੍ਰਿਤਪਾਲ ਸਿੰਘ ਦਾ ਅੱਜ ਵਿਆਹ