ਹੁਸ਼ਿਆਰਪੁਰ ਚ ਚੋਰਾਂ ਦੇ ਹੌਂਸਲੇ ਬੁਲੰਦ, ਆਏ ਦਿਨ ਹੋ ਰਹੀਆਂ ਚੋਰੀ ਅਤੇ ਲੁੱਟ ਦੀਆਂ ਵਾਰਦਾਤਾਂ

ਹੁਸ਼ਿਆਰਪੁਰ ਸ਼ਹਿਰ ਚ ਚੋਰੀ ਅਤੇ ਲੁੱਟ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ।। ਜਿਸ ਕਾਰਨ ਲੋਕਾਂ ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।। ਬੀਤੀ ਰਾਤ ਹੁਸ਼ਿਆਰਪੁਰ ਸ਼ਹਿਰ ਦੇ ਸੂਤਿਹਰੀ ਰੋਡ ਤੇ ਸਥਿਤ ਸ਼ਰਮਾ ਇਲੈਕਟਰੀਕਲ ਨਾਮ ਦੀ ਦੁਕਾਨ ਤੋਂ ਚੋਰ ਬਿਜਲੀ ਦੀਆਂ ਤਾਰਾਂ ਚੋਰੀ ਕਰਕੇ ਲੇ ਗਏ ਅਤੇ ਗੱਲੇ ਚ ਪਈ ਨਕਦੀ ਤੇ ਵੀ ਹੱਥ ਸਾਫ਼ ਕਰ ਗਏ।।


ਦੁਕਾਨ ਮਾਲਕ ਰਾਜੀਵ ਸ਼ਰਮਾ ਨੇ ਜਾਣਕਾਰੀ ਦੰਦਿਆਂ ਦੱਸਿਆ ਕਿ ਦੁਕਾਨ ਨੇੜੇ ਰਹਿੰਦੇ ਲੋਕਾਂ ਨੇ ਸਵੇਰੇ ਤੜਕਸਾਰ ਓਸਨੂੰ ਫੋਨ ਕਰਕੇ ਦੱਸਿਆ ਕਿ ਉਸਦੀ ਦੁਕਾਨ ਦੇ ਤਾਲੇ ਟੁੱਟੇ ਨੇ ਤੇ ਜਦ ਓਸਨੇ ਮੌਕੇ ਤੇ ਆਣ ਕੇ ਦੇਖਿਆ ਤਾ ਬਿਜਲੀ ਦੀਆਂ ਤਾਰਾਂ ਦੇ ਬੰਡਲ ਗਾਇਬ ਸਨ ਅਤੇ ਗੱਲੇ ਚ ਪਈ ਕਰੀਬ ਛੇ ਹਜਾਰ ਦੀ ਨਕਦੀ ਵੀ ਗਾਇਬ ਸੀ, ਜਿਸਦੀ ਜਾਣਕਾਰੀ ਸਬੰਧਿਤ ਥਾਣੇ ਨੂੰ ਦੇ ਦਿੱਤੀ ਗਈ ਅਤੇ ਤਫਤੀਸ਼ ਕ ਰਹੇ ਪੁਲਿਸ ਕਰਮਚਾਰੀ ਦਾ ਕਹਿਣਾ ਹੈ ਕਿ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੁਕਨਦਾਰ ਮੁਤਾਬਿਕ ਓਸਦਾ ਤਕਰੀਬਨ ਦੱਸ ਲੱਖ ਦਾ ਨੁਕਸਾਨ ਹੋਇਆ ਹੈ, ਦੇਖਣਾ ਹੋਵੇਗਾ ਕਿ ਹੁਸ਼ਿਆਰਪੁਰ ਚ ਹੋ ਰਹੀਆਂ ਚੋਰੀਆਂ ਨੂੰ ਠੱਲ ਪਏਗੀ ਜਾਂ ਚੋਰ ਇਸੇ ਤਰ੍ਹਾਂ ਪੁਲਿਸ ਨਾਲ ਲੁਕਣਮੀਚੀ ਖੇਡਦੇ ਰਹਿਣਗੇ ।।

POST BY PARMVIR SINGH

See also  ਪੰਜਾਬ ਸਰਕਾਰ ਵੱਲੋਂ ਵੰਡੇ ਗਏ ਕਿਸਾਨਾਂ ਨੂੰ ਚੈੱਕ