ਹੁਸ਼ਿਆਰਪੁਰ ਦੇ ਨੌਜੁਆਨ ਦੀ ਅਮਰੀਕਾਂ ਵਿੱਚ ਗੋਲੀ ਮਾਰ ਕੇ ਕਤਲ


ਹੁਸ਼ਿਆਰਪੁਰ ਮੁਕੇਰੀਆ ਦੇ ਪਿੰਡ ਆਲੋ ਭੱਟੀ ਦੇ 27 ਸਾਲਾ ਨੋਜੁਆਨ ਦੀ ਅਮਰੀਕਾ ਦੇ ਸਹਿਰ ਕੈਲੀਫੋਰਨੀਆ ਦੇ ਵਿਕਟਰ ਬੇਲੀ ਦੇ ਿੲੱਕ ਸਟੋਰ ਉੱਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮਿ੍ਤਿਕ ਵਿਅਕਤੀ ਦਾ ਨਾਮ ਪਰਵੀਨ ਸੀ। ਪਰਵੀਨ ਦੇ ਪਿਤਾ ਸੂਰਤ ਸਿੰਘ ਨੇ ਦੱਸਿਆ ਕਿ ਉਸ ਦੇ 2 ਬੇਟੇ ਹਨ ਅਤੇ ਦੋਵੇ ਅਮਰੀਕਾ ਵਿੱਚ ਿੲੱਕੋ ਥਾਂ ਕੰਮ ਕਰਦੇ ਹਨ। ਪਰਵੀਨ ਨੂੰ ਅਮਰੀਕਾ ਗਏ 7 ਸਾਲ ਹੋ ਗਏ ਹਨ ਅਤੇ ਪਰਵੀਨ ਦਾ ਛੋਟਾ ਭਰਾ 3 ਮਹੀਨੇ ਪਹਿਲਾ ਅਮਰੀਕਾ ਗਿਆ ਹੈ। ਪਰਵੀਨ ਦੇ ਭਰਾ ਨੇ ਦੱਸਿਆ ਕਿ ਪਰਵੀਨ ਜਦੋ ਸਟੋਰ ਤੇ ਕੰਮ ਕਰ ਰਿਹਾ ਸੀ ਤਾ ਿੲੱਕ ਹਥਿਆਰਬੰਦ ਲੁਟੇਰਾ ਆ ਕੇ ਪੈਸੇ ਦੀ ਮੰਗ ਕਰਨ ਲੱਗਿਆ ਅਤੇ ਪਰਵੀਨ ਨੇ ਪੈਸੇ ਨਾ ਦਿੱਤੇ ਤਾ ਉਸ ਵੱਲੋ ਪਰਵੀਨ ਤੇ ਗੋਲੀ ਚਲਾ ਦਿੱਤੀ ਗਈ ਜਿਸ ਨਾਲ ਪਰਵੀਨ ਦੀ ਮੌਕੇ ਤੇ ਹੀ ਮੌਤ ਹੋ ਗਈ। ਸੂਰਤ ਸਿੰਘ ਨੇ ਪਰਵੀਨ ਦੀ ਲਾਸ਼ ਨੂੰ ਭਾਰਤ ਲਿਆਉਣ ਵਿੱਚ ਭਾਰਤ ਸਰਕਾਰ ਤੋ ਮਦਦ ਮੰਗੀ ਹੈ।

See also  ਲੁਧਿਆਣਾ ਤੋਂ ਬਾਅਦ ਹੁਣ ਬਠਿੰਡਾ ਤੋਂ ਜਾਣਗੇ ਦਿੱਲੀ ਤੱਕ ਸਿਧੇ ਜਹਾਜ