ਹੁਣ ਕਿਸਾਨ ਘਰ ਬੈਠੇ ਹੀ ਖਰੀਦ ਸਕਦੇ ਨੇ ਵਧੀਆ ਬੀਜ, ਕਿਵੇਂ ਰੁਕੇਗਾ ਨਕਲੀ ਬੀਜ਼ਾਂ ਦਾ ਕਾਰੋਬਾਰ ਜਾਣੋ

ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅੱਜ ਕਿਸਾਨਾਂ ਲਈ ਮੋਬਾਈਲ ਐਪ ‘ਬੀਜ’ ਲਾਂਚ ਕੀਤੀ ਗਈ |ਮੰਤਰੀ ਨੇ ਕਹਿਆ ਕਿ ਹੁਣ ਕਿਸੇ ਵੀ ਕਿਸਾਨ ਦੀ ਫ਼ਸਲ ਦਾ ਨਕਲੀ ਦਵਾਈ ਤੇ ਬੀਜ ਕਾਰਨ ਨੁਕਸਾਨ ਨਹੀਂ ਹੋਵੇਗਾਪੰਜਾਬ ਸਰਕਾਰ ਨੇ ਅੱਜ ਕਿਸਾਨਾਂ ਲਈ ਮੋਬਾਈਲ ਐਪ ‘ਬੀਜ’ ਲਾਂਚ ਕੀਤੀ ਤਾਂ ਜੋ ਉਹ ਇਸ ਗੱਲ ਦੀ ਜਾਣਕਾਰੀ ਹਾਸਲ ਕਰ ਸਕਣ ਕਿ ਉਨ੍ਹਾਂ ਵੱਲੋਂ ਖਰੀਦਿਆ ਗਿਆ ਬੀਜ ਮਨਜ਼ੂਰਸ਼ੁਦਾ ਹੈ ਜਾਂ ਨਹੀਂ। ਇਸ ਐਪ ਨੂੰ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਲਾਂਚ ਕੀਤਾ। ਉਨ੍ਹਾਂ ਕਿਹਾ ਕਿ ਸੂਬੇ ਦੇ ਕਪਾਹ ਉਤਪਾਦਕਾਂ ਨੂੰ ਗੈਰ-ਮਨਜ਼ੂਰਸ਼ੁਦਾ ਬੀਜ ਖਰੀਦ ਕੇ ਭਾਰੀ ਨੁਕਸਾਨ ਝੱਲਣਾ ਪਿਆ ਤੇ ਇਸ ਤੋਂ ਬਚਣ ਲਈ ਸਰਕਾਰ ਨੇ ਇਹ ਐਪ ਲਾਂਚ ਕੀਤੀ ਹੈ।

ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਸੂਬੇ ਦਾ ਆਪਣਾ ਅਧਿਕਾਰ ਹੈ ਕਿ ਉਹ ਕਿਹੜੇ ਬੀਜ ਨੂੰ ਮਾਨਤਾ ਦੇਣੀ ਹੈ ਕਿਹੜੇ ਨੂੰ ਨਹੀਂ ਸਭ ਕੁਝ ਕੇਂਦਰ ਸਰਕਾਰ ਦੇ ਮੁਤਾਬਿਕ ਨਹੀਂ ਹੋ ਸਕਦਾ। ਸੂਬੇ ਵਿਚ ਕੋਈ ਏਜੰਸੀ ਦਾ ਵਿਆਕਤੀ ਨਕਲੀ ਬੀਜ਼ ਤੇ ਦਵਾਈ ਵੇਚ ਦਾ ਫੜਿਆ ਗਿਆ ਤਾਂ ਅਸੀਂ ਉਸ ਤੇ ਕਾਰਵਾਈ ਕਰਾਂਗੇ।

Post by Tarandeep Singh

See also  ਪੰਜਾਬ ਸਰਕਾਰ ਨੇ ਮੂੜ ਖੜਕਾਇਆ ਸੁਪਰੀਮ ਕੋਰਟ ਦਾ ਬੂਹਾ, ਅੱਜ ਹੋ ਸਕਦੀ ਹੈ ਸੁਣਵਾਈ