ਹਿਮਾਚਲ ਪ੍ਰਦੇਸ਼ ਦੇ ਤੇਜ਼ ਗੇਂਦਬਾਜ਼ ਸਿਧਾਰਥ ਸ਼ਰਮਾ ਦਾ ਦਿਹਾਂਤ

ਹਿਮਾਚਲ ਪ੍ਰਦੇਸ਼ ਦੇ ਤੇਜ਼ ਗੇਂਦਬਾਜ਼ ਸਿਧਾਰਥ ਸ਼ਰਮਾ ਦਾ ਵਡੋਦਰਾ ਦੇ ਇੱਕ ਹਸਪਤਾਲ ਵਿੱਚ ਦਿਹਾਂਤ ਹੋ ਗਿਆ। ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਇਸਦੀ ਪੁਸ਼ਟੀ ਕੀਤੀ। 28 ਸਾਲ ਦੇ ਸਿਧਾਰਥ ਸ਼ਰਮਾ 2021-22 ਵਿੱਚ ਵਿਜੇ ਹਜਾਰੇ ਟਰਾਫੀ ਜਿੱਤਣ ਵਾਲੀ ਹਿਮਾਚਲ ਦੀ ਟੀਮ ਦੇ ਮੈਂਬਰ ਸਨ। ਉਨ੍ਹਾਂ ਨੇ 6 ਪਹਿਲੀ ਸ਼੍ਰੇਣੀ, 6 ਲਿਸਟ-ਏ ਅਤੇ ਇੱਕ ਟੀ-20 ਮੈਚ ਖੇਡ ਕੇ 33 ਵਿਕਟਾਂ ਲਈਆਂ ਸਨ।


ਇਸ ਸਬੰਧੀ ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਅਨੀਸ਼ ਪਰਮਾਰ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਕ੍ਰਿਕਟ ਸੰਘ ਵਿੱਚ ਸਾਰੇ ਦੁਖੀ ਹਨ। ਸਿਧਾਰਥ ਸਾਨੂੰ ਹਮੇਸ਼ਾਂ ਲਈ ਛੱਡ ਕੇ ਚਲਾ ਗਿਆ। ਉਹ ਪਿਛਲੇ ਕੁਝ ਦਿਨਾਂ ਤੋਂ ਵੈਂਟੀਲੈਟਰ ‘ਤੇ ਸੀ। ਬੜੌਦਾ ਦੇ ਖਿਲਾਫ਼ ਵਡੋਦਰਾ ਵਿੱਚ ਪਿਛਲੇ ਮੈਚ ਵਿੱਚ ਉਹ ਟੀਮ ਵਿੱਚ ਸੀ।


ਦੱਸ ਦੇਈਏ ਕਿ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇਟਜ਼ ਗੇਂਦਬਾਜ਼ ਸਿਧਾਰਥ ਸ਼ਰਮਾ ਦੇ ਦਿਹਾਂਤ ‘ਤੇ ਸੋਗ ਜਤਾਇਆ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ ਹਿਮਾਚਲ ਦੀ ਵਿਜੇ ਹਜਾਰੇ ਟ੍ਰਾਫ਼ੀ ਜੇਤੂ ਕ੍ਰਿਕਟ ਟੀਮ ਦੇ ਮੈਂਬਰ ਰਹੇ ਤੇ ਸੂਬੇ ਦੇ ਸਟਾਰ ਤੇਜ਼ ਗੇਂਦਬਾਜ਼ ਸਿਧਾਰਥ ਸ਼ਰਮਾ ਦੇ ਦਿਹਾਂਤ ਦੀ ਖਬਰ ਬਹੁਤ ਦੁਖਦਾਇਕ ਹੈ।

See also  ਪਾਕਿਸਤਾਨ ਵਿੱਚ ਪੈਟਰੋਲ ਦੀ ਕੀਮਤ 272 ਰੁਪਏ ਪ੍ਰਤੀ ਲੀਟਰ