ਹਸਪਤਾਲ ਵਿੱਚ ਇਲਾਜ ਦੌਰਾਨ ਦੋ ਸਾਲਾਂ ਬੱਚੇ ਦੀ ਹੋਈ ਮੌਤ

ਗੁਰਦਾਸਪੁਰ ਰੇਲਵੇ ਰੋਡ ਤੇ ਸਥਿਤ ਇੱਕ ਬੱਚਿਆ ਦੇ ਨਿੱਜੀ ਹਸਪਤਾਲ ਵਿਚ ਇਲਾਜ ਦੌਰਾਨ ਇੱਕ ਦੋ ਸਾਲ ਦੇ ਮਾਸੂਮ ਬੱਚੇ ਦੀ ਮੌਤ ਹੋ ਗਈ। ਉਥੇ ਹੀ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਹੈ ਕਿ ਬੱਚੇ ਦੀ ਮੌਤ ਹਸਪਤਾਲ ਵੱਲੋਂ ਰੱਖੇ ਗਏ ਅਣਟ੍ਰੇਂਡ ਸਟਾਫ ਦੀ ਲਾਪਰਵਾਹੀ ਕਾਰਨ ਹੋਈ ਹੈ।

aggarwal hospital

ਬੱਚੇ ਦੇ ਪਰਿਵਾਰਕ ਮੈਂਬਰਾਂ ਦਾਦੀ ਪਲਵਿੰਦਰ ਕੌਰ ਅਤੇ ਤਾਏ ਸੁਖਦੇਵ ਸਿੰਘ ਨੇ ਦੱਸਿਆ ਕਿ ਉਹ ਪਿੰਡ ਰਾਮਨਗਰ ਭੂਣ ਦੇ ਰਹਿਣ ਵਾਲੇ ਹਨ ਅਤੇ ਉਹਨਾਂ ਨੇ ਆਪਣੇ ਦੋ ਸਾਲ ਦੇ ਬੱਚੇ ਪਵਨਜੋਤ ਪੁੱਤਰ ਵਿਕਰਮਜੀਤ ਸਿੰਘ ਨੂੰ ਬੁੱਧਵਾਰ ਸਵੇਰੇ ਛਾਤੀ ਵਿਚ ਇਨਫੈਕਸ਼ਨ ਦੀ ਸ਼ਿਕਾਇਤ ਹੋਣ ਤੇ ਅਗਰਵਾਲ ਹਸਪਤਾਲ ਵਿੱਚ ਦਾਖਲ ਕਰਵਾਇਆ ਸੀ। ਇਸ ਦੌਰਾਨ ਬੱਚਾ ਲਗਭਗ ਠੀਕ ਹੋ ਗਿਆ ਸੀ ਅਤੇ ਉਹ ਡਾਕਟਰ ਨੂੰ ਛੁੱਟੀ ਦੇਣ ਲਈ ਕਹਿ ਰਹੇ ਸਨ ਪਰ ਡਾਕਟਰ ਦੇ ਕਹਿਣ ਤੇ ਇੱਕ ਦਿਨ ਹੋਰ ਰੁਕ ਗਏ। ਅੱਜ ਦੁਪਹਿਰ ਬੱਚੇ ਨੇ ਰੋਟੀ ਖਾਧੀ ਅਤੇ ਉਸ ਤੋਂ ਬਾਅਦ ਚੰਗਾ ਭਲਾ ਖੇਡ ਰਿਹਾ ਸੀ ਪਰ ਇੱਕ ਨਰਸ ਉਸ ਨੂੰ ਲੱਗੀ ਡਰਿਪ ਵਿੱਚ ਜਦੋਂ ਇੰਜੈਕਸ਼ਨ ਲਗਾਉਣ ਆਈ ਤਾਂ ਅੱਧਾ ਇੰਜੈਕਸ਼ਨ ਵੀ ਨਹੀਂ ਸੀ ਲੱਗਿਆ ਕਿ ਬੱਚੇ ਨੇ ਅੱਖਾਂ ਪਰਤ ਲਈਆਂ ਅਤੇ ਤੁਰੰਤ ਹੀ ਉਸਦੀ ਮੌਤ ਹੋ ਗਈ। ਨਰਸ ਅੱਧਾ ਇੰਜੈਕਸ਼ਨ ਲਗਾ ਕੇ ਹੀ ਬਾਹਰ ਭੱਜ ਗਈ। ਉਨ੍ਹਾਂ ਕਿਹਾ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਡਾਕਟਰ ਇਕ ਵਾਰ ਵੀ ਬੱਚੇ ਨੂੰ ਦੇਖਣ ਨਹੀਂ ਆਇਆ। ਉਨ੍ਹਾਂ ਦੋਸ਼ ਲਗਾਇਆ ਕਿ ਗਲਤ ਤਰੀਕੇ ਨਾਲ ਇੰਜੇਕਸ਼ਨ ਲਗਾਉਣ ਨਾਲ ਇਹ ਬੱਚੇ ਦੀ ਮੌਤ ਹੋਈ ਹੈ।

child pawanjot singh

ਜਦੋਂ ਇਸ ਸਬੰਧ ਵਿੱਚ ਅਗਰਵਾਲ ਹਸਪਤਾਲ ਦੇ ਮਾਲਕ ਡਾਕਟਰ ਅਮਿੱਤ ਅਗਰਵਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬੱਚਾ ਛਾਤੀ ਦੀ ਇਨਫੈਕਸ਼ਨ ਦੇ ਚਲਦਿਆਂ ਉਨ੍ਹਾਂ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਟੈਸਟ ਕਰਨ ਤੋਂ ਬਾਅਦ ਬੱਚੇ ਨੂੰ ਨਿਮੋਨੀਆ ਵੀ ਪਾਇਆ ਗਿਆ ਸੀ।ਇਲਾਜ ਤੋਂ ਬਾਅਦ ਬੱਚਾ ਠੀਕ ਹੋਣ ਲੱਗ ਪਿਆ ਸੀ ਇਸ ਲਈ ਉਸ ਨੂੰ ਆਈਸੀਯੂ ਵਿਚੋਂ ਵਾਰਡ ਵਿਚ ਸ਼ਿਫਟ ਕਰ ਦਿੱਤਾ ਗਿਆ ਸੀ ਪਰ ਅਚਾਨਕ ਅੱਜ ਉਸ ਦਾ ਸਾਹ ਰੁਕਣਾ ਸ਼ੁਰੂ ਹੋ ਗਿਆ ਅਤੇ ਉਸ ਦਾ ਹਾਰਟ ਫੇਲ ਹੋ ਗਿਆ। ਉਨ੍ਹਾਂ ਪਰਿਵਾਰ ਦੇ ਆਰੋਪਾਂ ਨੂੰ ‌ ਨਕਾਰਦੇ ਹੋਏ ਕਿਹਾ ਕਿ ਉਹ ਮੌਕੇ ਤੇ ਬੱਚੇ ਨੂੰ ਵੇਖਣ ਲਈ ਪੁੱਜੇ ਸੀ ਅਤੇ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਸੀ।ਉਨ੍ਹਾਂ ਨਰਸ ਵੱਲੋਂ ਗਲਤ ਤਰੀਕੇ ਨਾਲ ਇਲੈਕਸ਼ਨ ਲਗਵਾਉਣ ਦੇ ਦੋਸ਼ਾਂ ਨੂੰ ਵੀ ਸਿਰੇ ਤੋਂ ਨਕਾਰ ਦਿੱਤਾ।

See also  ਗਾਇਕ ਸਿੱਧੂ ਮੂਸੇਵਾਲਾ ਦੇ ਕਾਤਲਾ ਦੇ ਘਰ ਪਹੁੰਚੀ NIA

post by parmvir singh