ਹਸਪਤਾਲ ਦੇ ਅੱਗੇ ਪਰਿਵਾਰ ਨੇ ਲਗਾਇਆ ਧਰਨਾ,ਡਾਕਟਰਾਂ ਵੱਲੋਂ ਜ਼ਿੰਦਾ ਲਾਸ਼ ਨੂੰ ਦੱਸਿਆ ਮ੍ਰਿਤਕ

ਇਸ ਵੇਲੇ ਦੀ ਵੱਡੀ ਖਬਰ ਹੁਸ਼ਿਆਰਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਪਰਿਵਾਰ ਵੱਲੋਂ ਆਈ ਵੀ ਬਾਈ ਹਸਪਤਾਲ ਦੇ ਅੱਗੇ ਧਰਨਾ ਲਗਾਇਆ ਗਿਆ ਹੈ ਤੇ ਉਹਨਾ ਦੇ ਪਰਿਵਾਰ ਦੇ ਜਿੰਦਾ ਮੈਂਬਰ ਨੂੰ ਮੁਰਦਾ ਦੱਸਿਆਂ ਗਿਆ ।

ਜਾਣਕਾਰੀ ਵਜੋ ਦਸ ਦਈਏ ਕਿ ਪਰਿਵਾਰ ਮੈਬਰਾ ਦਾ ਕਹਿਣਾ ਹੈ ਕਿ ਬਹਾਦਰ ਸਿੰਘ ਨੂੰ ਖਾਸੀ ਆਈ ਸੀ ਤੇ ਜਿਸਦੇ ਚਲਦੇ ਉਸਦੀ ਹਾਲਤ ਕਾਫੀ ਗੰਭੀਰ ਹੋ ਗਈ ਤੇ ਪਰਿਵਾਰ ਵੱਲੋਂ ਹਸਪਤਾਲ ਚ ਦਾਖਲ ਕੀਤਾ ਗਿਆ ਤੇ ਕੁਝ ਸਮੇ ਬਾਦ ਡਾਕਟਰਾ ਵੱਲੋਂ ਉਸਨੂੰ ਮੁਰਦਾ ਦੱਸਿਆ ਗਿਆ ਤੇ ਜਿਸਦੀ ਸਾਰੀ ਸੂਚਨਾ ਪਰਿਵਾਰ ਨੂੰ ਦਿਤੀ ਗਈ ਪ੍ਰੰਤੂ ਕੁਝ ਸਮੇਂ ਬਾਦ ਉਹ ਸਰੀਰਕ ਹਰਕਤ ਕਰਨ ਲੱਗਾ ਤੇ ਸਹੀ ਹੋ ਗਿਆ ਤੇ ਉਹਨਾ ਦਾ ਕਹਿਣਾ ਹੈ ਕਿ ਡਾਕਟਰਾਂ ਨੇ ਉਹਨਾ ਦੇ ਪਰਿਵਾਰ ਨੂੰ ਬੇਵਕੂਫ ਬਣਾਇਆ ਹੈ ਤੇ ਉਹਨਾ ਤੋਂ ਪੈਸੇ ਦੀ ਮੰਗ ਵੀ ਕੀਤੀ ਹੈ ਤੇ ਜਿਸਦੇ ਚਲਦੇ ਪਰਿਵਾਰ ਵੱਲੋਂ ਡਾਕਟਰਾ ਖਿਲਾਫ ਰੋਸ ਜਤਾਇਆ ਗਿਆਂ ਤੇ ਪੁਲਿਸ ਪ੍ਰਸ਼ਾਸ਼ਨ ਵਲੋਂ ਇਨਸਾਫ ਦੀ ਮੰਗ ਵੀ ਕੀਤੀ ਗਈ

See also  ਜੰਡਿਆਲਾ ਪੁਲਿਸ ਨੇ ਕੀਤੇ 3 ਆਰੋਪੀ ਕਾਬੂ