ਹਰਿਆਣਾ ਦੇ ਸਿੱਖਿਆ ਮੰਤਰੀ ਕੰਵਰਪਾਲ ਗੁਰਜਰ ਨੂੰ ਪਿਆ ਦਿਲ ਦਾ ਦੌਰਾ, ICU ‘ਚ ਭਰਤੀ

ਯਮੁਨਾਨਗਰ: ਹਰਿਆਣਾ ਦੇ ਸਿੱਖਿਆ ਮੰਤਰੀ ਕੰਵਰਪਾਲ ਗੁਰਜਰ ਨੂੰ ਦਿਲ ਦਾ ਦੌਰਾ ਪਿਆ ਹੈ। ਯਮੁਨਾਨਗਰ ਦੇ ਨਾਗਲ ਪੱਟੀ ਪਿੰਡ ਵਿਚ ਸਿੱਖਿਆ ਮੰਤਰੀ ਵੱਲੋਂ ਸਭਾ ਕੀਤੀ ਜਾ ਰਹੀ ਸੀ ਤੇ ਅਚਾਨਕ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ। ਪਹਿਲਾ ਉਨ੍ਹਾਂ ਨੂੰ ਨੇੜਲੇ ਹਸਪਤਲ ਲੈ ਜਾਇਆ ਗਿਆ ਪਰ ਬਾਅਦ ਵਿਚ ਡਾਕਟਰਾਂ ਨੇ ਉਨ੍ਹਾਂ ਨੂੰ ਪੀਜੀਆਈ ਲਈ ਰੈਫ਼ਰ ਕਰ ਦਿੱਤਾ। ਫਿਲਹਾਲ ਮੰਤਰੀ ਕੰਵਰਪਾਲ ਨੂੰ ਹੱਲੇ ਸਿਵਲ ਹਸਪਤਾਲ ਤੋਂ ਵੈਂਟੀਲੇਟਰ ਐਂਬੂਲੈਂਸ ਨਾਲ ਯਮੁਨਾਨਗਰ ਦੇ ਗਾਬਾ ਹਸਪਤਾਲ ਭੇਜਿਆ ਗਿਆ ਹੈ।

ਬੇਟੀ ਦੀ ਵੀਡੀਓ ਵਾਇਰਲ ਤੋਂ ਬਾਅਦ,Bhagwant Mannn ਦੀ ਧਮਾਕੇਦਾਰ ਸਪੀਚ? ਲੋਕਾਂ ਦਾ ਹੋਇਆ ਭਾਰੀ ਇਕੱਠ

ਗਾਬਾ ਹਸਪਤਾਲ ਦੇ ਡਾਕਟਰਾਂ ਨੇ ਕਿਹਾ ਕਿ ਕੈਬਨਿਟ ਮੰਤਰੀ ਕੰਵਰਪਾਲ ਗੁਰਜਰ ਦੀ ਹਾਲਤ ਠੀਕ ਹੈ। ਡਾਕਟਰਾਂ ਨੇ ਕਿਹਾ ਕਿ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ। ਹਸਪਤਾਲ ਵਿਚ ਉਨ੍ਹਾਂ ਦੀ ਸਿਹਤ ਨੂੰ ਡਾਕਟਰ ਲਗਾਤਾਰ ਦੇਖ ਰਹੇ ਹਨ। ਕੈਬਨਿਟ ਮੰਤਰੀ ਦੀ ਸਿਹਤ ਨੂੰ ਲੈ ਕੇ ਹਸਪਤਾਲ ਤੋਂ ਜਲਦ ਹੀ ਸੂਚਨਾ ਦਿੱਤੀ ਜਾਵੇਗੀ। ਹਰਿਆਣਾ ਦੇ ਮੁੱਖ ਮੰਤਰੀ ਨੇ ਫੋਨ ਕਰ ਸਿੱਖਿਆ ਮੰਤਰੀ ਦਾ ਸਿਹਤ ਬਾਰੇ ਜਾਣਕਾਰੀ ਲਈ ਹੈ।

See also  ਪਟਿਆਲਾ ਦੀ ਜੇਲ੍ਹ 'ਚ ਬੰਦ ਤਸਕਰ ਨਿਕਲਿਆ ਪਾਕਿਸਤਾਨੀ ISI ਏਜੇਂਟ, ਪਾਕਿਸਤਾਨ ਨੂੰ ਭੇਜਿਆ ਭਾਰਤੀ ਫ਼ੌਜ ਦੀ ਕਈ ਅਹਿਮ ਜਾਣਕਾਰੀਆਂ