ਹਰਿਆਣਾ ‘ਚ ਭਾਰੀ ਮੀਂਹ ਕਰਕੇ 4 ਟਰੇਨਾਂ ਰੱਦ

ਹਰਿਆਣਾ: ਭਾਰੀ ਮੀਂਹ ਕਾਰਨ ਉੱਤਰੀ ਰੇਲਵੇ ਨੇ ਸੋਮਵਾਰ ਨੂੰ ਹਰਿਆਣਾ ਦੇ ਹਿਸਾਰ-ਦਿੱਲੀ ਅਤੇ ਰੇਵਾੜੀ-ਹਿਸਾਰ ਵਿਚਾਲੇ ਚੱਲਣ ਵਾਲੀਆਂ 4 ਟਰੇਨਾਂ ਨੂੰ ਰੱਦ ਕਰ ਦਿੱਤਾ ਹੈ। 3 ਟਰੇਨਾਂ ਅੱਜ ਅਤੇ ਇਕ ਮੰਗਲਵਾਰ ਨੂੰ ਰੱਦ ਰਹਿਣਗੀਆਂ। ਹਿਸਾਰ ਰੂਟ ‘ਤੇ ਰੋਜ਼ਾਨਾ ਹਜ਼ਾਰਾਂ ਯਾਤਰੀ ਸਫਰ ਕਰਦੇ ਹਨ।

ਚਾਰ ਨਸ਼ੇ ਦੀਆਂ ਪੁੜੀਆਂ ਨਾਲ ਇਕ ਪੁੜੀ ਫਰੀ ! ਚੂਰਨ ਵਾਂਗ ਪੰਜਾਬ ਚ ਵਿਕਦਾ ਚਿੱਟਾ?

ਉੱਤਰ ਪੱਛਮੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਕੈਪਟਨ ਸ਼ਸ਼ੀ ਕਿਰਨ ਮੁਤਾਬਕ ਭਾਰੀ ਮੀਂਹ ਕਾਰਨ ਰੇਲ ਆਵਾਜਾਈ ਪ੍ਰਭਾਵਿਤ ਹੋਈ ਹੈ। ਦੋ ਟਰੇਨਾਂ ਰੇਵਾੜੀ-ਹਿਸਾਰ ਅਤੇ ਦੋ ਟਰੇਨਾਂ ਹਿਸਾਰ-ਦਿੱਲੀ ਵਿਚਾਲੇ ਰੱਦ ਕਰ ਦਿੱਤੀਆਂ ਗਈਆਂ ਹਨ। ਟਰੇਨ ਨੰਬਰ 04351, ਦਿੱਲੀ-ਹਿਸਾਰ ਰੇਲ ਸੇਵਾ 11 ਸਤੰਬਰ ਨੂੰ ਰੱਦ ਰਹੇਗੀ। ਟਰੇਨ ਨੰਬਰ 04368, ਹਿਸਾਰ-ਰੇਵਾੜੀ ਰੇਲ ਸੇਵਾ 11 ਸਤੰਬਰ ਨੂੰ ਰੱਦ ਰਹੇਗੀ। ਟਰੇਨ ਨੰਬਰ 04367, ਰੇਵਾੜੀ-ਹਿਸਾਰ ਰੇਲ ਸੇਵਾ 11 ਸਤੰਬਰ ਨੂੰ ਰੱਦ ਰਹੇਗੀ। ਟਰੇਨ ਨੰਬਰ 04352, ਹਿਸਾਰ-ਦਿੱਲੀ ਰੇਲ ਸੇਵਾ 12 ਸਤੰਬਰ ਨੂੰ ਰੱਦ ਰਹੇਗੀ।

See also  ਹਰਜੋਤ ਸਿੰਘ ਬੈਂਸ ਦੀ ਨਵੀਂ ਪਹਿਲ, ਸਕੂਲ ਦੀ ਅਸਲ ਸਥਿਤੀ ਜਾਣਨ ਲਈ ਵਿਦਿਆਰਥੀਆਂ ਨੂੰ ਲਿਆਂਦਾ ਸਕੱਤਰੇਤ