ਹਰਿਆਣਾ ਅਤੇ ਪੰਜਾਬ ਦੇ ਵਿਧਾਇਕਾਂ ਵਿਚਾਲੇ ਕ੍ਰਿਕਟ ਮੁਕਾਬਲਾ

ਚੰਡੀਗੜ੍ਹ ਕ੍ਰਿਕਟ ਐਸੋਸੀਏਸ਼ਨ ਅਤੇ ਚੰਡੀਗੜ੍ਹ ਪੁਲਿਸ ਵੱਲੋਂ ਪਿਛਲੇ ਦਿਨਾਂ ਤੋਂ ਚੰਡੀਗੜ੍ਹ ‘ਚ ਸੈਕਟਰ 16 ਦੇ ਕ੍ਰਿਕਟ ਗਰਾਊਂਡ ਵਿੱਚ ਸਟਰੀਟ ਕ੍ਰਿਕਟ ਦੀ ਸ਼ੁਰੂਆਤ ਕੀਤੀ ਗਈ ਹੈ।ਜਿਸ ਤਹਿਤ ਚੰਡੀਗੜ੍ਹ ਕ੍ਰਿਕਟ ਐਸੋਸੀਏਸ਼ਨ ਵੱਲੋਂ ਪ੍ਰਦਰਸ਼ਨੀ ਮੈਚ ਵੀ ਕਰਵਾਏ ਜਾ ਰਹੇ ਹਨ। ਇਸ ਤਹਿਤ 15 ਅਪ੍ਰੈਲ ਯਾਨੀ ਕਿ ਅੱਜ ਸ਼ਾਮ 5:30 ਵਜੇ ਹਰਿਆਣਾ ਸਪੀਕਰ ਇਲੈਵਨ ਅਤੇ ਪੰਜਾਬ ਸਪੀਕਰ ਇਲੈਵਨ ਵਿਚਕਾਰ ਕ੍ਰਿਕਟ ਮੈਚ ਹੋਣ ਜਾ ਰਿਹਾ ਹੈ। ਜਿੱਥੇ ਪੰਜਾਬ ਅਤੇ ਹਰਿਆਣਾ ਦੋਵਾਂ ਦੇ ਵਿਧਾਇਕ ਇੱਕ ਦੂਜੇ ਦੇ ਖਿਲਾਫ ਖੇਡ ਦੇ ਮੈਦਾਨ ਵਿੱਚ ਨਜ਼ਰ ਆਉਣਗੇ। ਸਿਆਸੀ ਪਾਰਟੀਆਂ ਦੇ ਨੇਤਾ ਅਕਸਰ ਹੀ ਸਿਆਸੀ ਮੰਚ ਤੇ ਇੱਕ ਦੁਜੇ ਦੇ ਆਹਮੋ-ਸਾਹਮਣੇ ਹੁੰਦੇ ਰਹਿੰਦੇ ਹਨ। ਅੱਡ-ਅੱਡ ਸੂਬਿਆਂ ਦੇ ਮੰਤਰੀ ਅਤੇ ਵਿਧਾਇਕ ਵੀ ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਕਰਦੇ ਨਜ਼ਰ ਆਉਂਦੇ ਹਨ । ਸਿਆਸਤ ਵਿੱਚ ਇੱਕ ਦੂਜੇ ਦੇ ਵਿਰੁੱਧ ਸ਼ਬਦੀ ਵਾਰ ਚਲਦੇ ਹੀ ਰਹਿੰਦੇ ਹਨ ਅਤੇ ਕਦੋਂ ਸਿਆਸੀ ਮੈਦਾਨ ਜੰਗ ਦਾ ਮੈਦਾਨ ਬਣ ਜਾਂਦਾ ਹੈ ਕਿਸੇ ਨੂੰ ਪਤਾ ਤੱਕ ਨਹੀਂ ਲੱਗਦਾ। ਉਥੇ ਹੀ ਹੁਣ ਇਹਨਾਂ ਸਿਆਸੀ ਆਗੂਆਂ ਨੂੰ ਇੱਕ ਵਾਰ ਫਿਰ ਤੋਂ ਜੰਗ ਦੇ ਮੈਦਾਨ ਵਿੱਚ ਦੇਖਿਆ ਜਾ ਸਕਦਾ ਹੈ, ਪਰ ਇਹ ਮੈਦਾਨ ਸਿਆਸੀ ਨਹੀਂ ਬਲਕਿ ਖੇਡ ਦਾ ਮੈਦਾਨ ਹੋਵੇਗਾ। ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਵੀ ਪੰਜਾਬ ਅਤੇ ਹਰਿਆਣਾ ਦੇ ਵਿਧਾਇਕਾਂ ਵਿਚਾਲੇ ਹੋਣ ਵਾਲੀ ਇਸ ਲੜਾਈ ਨੂੰ ਦੇਖਣ ਲਈ ਮੁੱਖ ਮਹਿਮਾਨ ਵੱਜੋਂ ਕ੍ਰਿਕਟ ਗਰਾਊਂਡ ਵਿੱਚ ਸ਼ਿਰਕਤ ਕਰਨਗੇ। ਇਸ ਦੇ ਇਲਾਵਾ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੇ ਆਗੂ ਜੈਰਾਮ ਠਾਕੁਰ ਵੀ ਵਿਸ਼ੇਸ਼ ਮਹਿਮਾਨ ਵੱਜੋਂ ਚੰਡੀਗੜ੍ਹ ਸੈਕਟਰ 16 ਦੀ ਗਰਾਊਂਡ ਵਿੱਚ ਹੀ ਨਜ਼ਰ ਆਉਣਗੇ।ਤੁਹਾਨੂੰ ਦੱਸ ਦਈਏ ਕਿ ਵਿਧਾਇਕਾਂ ਵਿਚਾਲੇ ਇਹ ਮੈਚ ਯੂਟੀ ਕ੍ਰਿਕਟ ਐਸੋਸੀਏਸ਼ਨ ਚੰਡੀਗੜ੍ਹ ਅਤੇ ਚੰਡੀਗੜ੍ਹ ਪੁਲਿਸ ਵੱਲੋਂ ਕਰਵਾਇਆ ਜਾ ਰਿਹਾ ਹੈ। ਚੰਡੀਗੜ੍ਹ ਕ੍ਰਿਕਟ ਐਸੋਸੀਏਸ਼ਨ ਅਤੇ ਚੰਡੀਗੜ੍ਹ ਪੁਲਿਸ ਵੱਲੋਂ ਚੰਡੀਗੜ੍ਹ ਦੇ ਸੈਕਟਰ 16 ਦੇ ਮੈਦਾਨ ਵਿੱਚ ਗਲੀ ਕ੍ਰਿਕਟ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਮੁਕਾਬਲੇ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਲੈਵਲ ਪਲੇਇੰਗ ਫੀਲਡ ਵਿੱਚ ਲਿਆਉਣਾ ਅਤੇ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਹੈ। ਇਸ ਤਹਿਤ ਉਨ੍ਹਾਂ ਵੱਲੋਂ ਸਟਰੀਟ ਕ੍ਰਿਕਟ ਟੂਰਨਾਮੈਂਟ ਦੌਰਾਨ ਪ੍ਰਦਰਸ਼ਨੀ ਮੈਚ ਵੀ ਕਰਵਾਏ ਜਾ ਰਹੇ ਹਨ। ਇਨ੍ਹਾਂ ਹੀ ਦਿਨਾਂ ਵਿੱਚ ਪੰਜਾਬ-ਹਰਿਆਣਾ ਹਾਈਕੋਰਟ ਦੇ ਜੱਜਾਂ ਅਤੇ ਵਕੀਲਾਂ ਦਾ ਮੈਚ ਹੋਵੇਗਾ। ਇਹ ਮੈਚ ਦੇਖਿਆ ਜਾਵੇ ਤਾਂ ਉਸ ਵੇਲੇ ਹੋ ਰਿਹਾ ਹੈ ਜਦ ਦੋਵਾਂ ਰਾਜਾਂ ਦਰਮਿਆਨ ਕਈ ਮੁੱਦਿਆਂ ‘ਤੇ ਆਪਸੀ ਟਕਰਾਅ ਹੁੰਦਾ ਹੈ। ਅਜਿਹੇ ‘ਚ ਅੱਜ ਇਨ੍ਹਾਂ ਦੋਵਾਂ ਰਾਜਾਂ ਦੇ ਵਿਧਾਇਕਾਂ ਵਿਚਾਲੇ ਜੰਗ ਦਾ ਮੈਦਾਨ ਬਣਿਆ ਹੋਇਆ ਹੈ ਅਤੇ ਦੋਵਾਂ ਸੂਬਿਆਂ ਦੇ ਵਿਧਾਇਕ ਆਪਸ ‘ਚ ਭਿੜਨ ਲਈ ਤਿਆਰ ਹਨ। ਜਿੱਥੇ ਵਿਧਾਇਕ ਇਕ ਦੂਜੇ ਨੂੰ ਮਾਤ ਦੇਣ ਲਈ ਪਸੀਨਾ ਵਹਾਉਣ ਲਈ ਤਿਆਰ ਹਨ।

See also  ਚਾਈਨੀਜ਼ ਵਾਇਰਸ ਕਾਰਨ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਕਈ ਪਿੰਡ ਦੀ 100 ਏਕੜ ਤੋ ਜਿਆਦਾ ਝੋਨੇ ਦੀ ਫ਼ਸਲ ਤਬਾਹ।

post by parmvir singh