ਹੁਸ਼ਿਆਰਪੁਰ ਪੁਰਹੀਰਾਂ ਪੁਲਿਸ ਚੌਕੀ ਤੋਂ ਸਿੰਗੜੀਵਾਲਾ ਬਾਈਪਾਸ ਤੱਕ ਜਾਂਦੀ ਸੜਕ ਦੀ ਖਸਤਾ ਹਾਲਤ ਨੂੰ ਲੈ ਕੇ ਸਥਾਨਕ ਲੋਕਾਂ ਚ ਸਰਕਾਰ ਅਤੇ ਪ੍ਰਸ਼ਾਸਨ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਏ ਤੇ ਲੋਕਾਂ ਵਲੋਂ ਸੜਕ ਦੇ ਜਲਦ ਨਿਰਮਾਣ ਦੀ ਮੰਗ ਕੀਤੀ ਜਾ ਰਹੀ ਐ।
ਜਾਣਕਾਰੀ ਦਿੰਦਿਆਂ ਸਥਾਨਕ ਲੋਕਾਂ ਅਤੇ ਗੁਰਦੁਆਰਾ ਜਾਹਰਾ ਜਹੂਰ ਪਾਤਿਸ਼ਾਹੀ ਛੇਵੀਂ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਆਉਣ ਵਾਲੀ 24 ਜਨਵਰੀ ਤੋਂ ਗੁਰਦੁਆਰਾ ਸਾਹਿਬ ਚ 3 ਦਿਨਾਂ ਜੋੜ ਮੇਲਾ ਸ਼ੁਰੂ ਹੋਣ ਜਾ ਰਿਹਾ ਏ ਤੇ ਇਸ ਮੇਲੇ ਚ ਹਰ ਸਾਲ ਹਜ਼ਾਰਾਂ ਦੀ ਤਾਦਾਦ ਚ ਸੰਗਤਾਂ ਦੂਰ ਦੁਰਾਡਿਆਂ ਤੋਂ ਨਤਮਸਤਕ ਹੋਣ ਲਈ ਆਉਂਦੀਆਂ ਨੇ ਪਰੰਤੂ ਪਿਛਲੇ ਲੰਮੇ ਸਮੇਂ ਤੋਂ ਸੜਕ ਦੀ ਖਸਤਾ ਹਾਲਤ ਕਾਰਨ ਜਿਥੇ ਰਾਹਗਿਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਏ ਉਥੇ ਹੀ ਕਈ ਵਾਰ ਸੜਕੀ ਹਾਦਸੇ ਵਾਪਰਨ ਕਾਰਨ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਵੀ ਹੋ ਚੁੱਕਾ ਏ।
ਇਹ ਮਾਮਲਾ ਉਨ੍ਹਾਂ ਵਲੋਂ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਦੇ ਧਿਆਨ ਚ ਵੀ ਲਿਆਂਦਾ ਗਿਆ ਸੀ ਤੇ ਮੰਤਰੀ ਵਲੋਂ 2 ਦਿਨਾਂ ਚ ਕੰਮ ਸ਼ੁਰੂ ਹੋਣ ਦੀ ਗੱਲ ਕਹੀ ਗਈ ਸੀ ਪਰੰਤੂ ਅੱਜ ਕਈ ਦਿਨ ਬੀਤਣ ਦੇ ਬਾਵਜੂਦ ਵੀ ਸੜਕ ਦਾ ਕੰ ਸ਼ੁਰੂ ਨਹੀਂ ਹੋ ਸਕਿਆ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਸੜਕ ਦੀ ਨਿਰਮਾਣ ਜੋੜ ਮੇਲੇ ਤੋਂ ਪਹਿਲਾਂ ਪਹਿਲਾਂ ਕਰਵਾਇਆ ਜਾਵੇ ਤਾਂ ਜੋ ਸੰਗਤਾਂ ਨੂੰ ਕੋਈ ਵੀ ਦਿੱਕਤ ਪੇਸ਼ ਨਾ ਆਏ।
post by parmvir singh