ਸੜਕੀ ਹਾਦਸੇ ਚ ਇੱਕ ਦੀ ਮੌਤ, 7 ਜ਼ਖਮੀ

ਬਟਾਲਾ – ਗੁਰਦਾਸਪੁਰ ਹਾਈਵੇ ਉਤੇ ਹੋਏ ਹਾਦਸੇ ਵਿਚ ਇਕ ਦੀ ਮੌਤ ਅਤੇ ਸੱਤ ਜ਼ਖਮੀਆਂ ਦੀ ਖਬਰ ਸਾਹਮਣੇ ਆ ਰਹੀ ਹੈ ,,,,ਜ਼ਖਮੀਆਂ ਨੂੰ ਸਿਵਿਲ ਹਸਪਤਾਲ ਇਲਾਜ ਲਈ ਦਾਖਿਲ ਕਰਵਾਇਆ ਗਿਆ ਜਿਥੋਂ ਦੋ ਗੰਭੀਰ ਜ਼ਖਮੀਆਂ ਨੂੰ ਅਮ੍ਰਿਤਸਰ ਰੈਫਰ ਕੀਤਾ ਗਿਆ

ਓਥੇ ਹੀ ਹਾਦਸੇ ਬਾਰੇ ਦਸਦੇ ਹੋਏ ਪੀੜਤ ਪਰਿਵਾਰ ਦੇ ਮੈਂਬਰ ਅਤੇ ਜ਼ਖਮੀ ਵਿਅਕਤੀ ਨੇ ਦੱਸਿਆ ਕਿ ਬਟਾਲਾ ਗੁਰਦਾਸਪੁਰ ਹਾਈਵੇ ਉਤੇ ਉਹ ਆਪਣੀ ਗੱਡੀ ਵਿਚ ਸਵਾਰ ਹੋਕੇ ਜਾ ਰਹੇ ਸੀ ਤਦੇ ਹੀ ਕਸਬਾ ਨੌਸ਼ਹਿਰਾ ਮੱਝਾ ਸਿੰਘ ਦੇ ਨਜ਼ਦੀਕ ਸਾਹਮਣੇ ਤੋਂ ਇਕ ਗੱਡੀ ਡੀਵਾਈਡਰ ਨਾਲ ਟਕਰਾ ਕੇ ਡੀਵਾਈਡਰ ਨੂੰ ਪਾਰ ਕਰਦੇ ਹੋਏ ਸਾਡੇ ਵਾਲੇ ਪਾਸੇ ਆ ਕੇ ਸਾਡੀ ਗੱਡੀ ਨਾਲ ਟਕਰਾ ਗਈ ਅਤੇ ਇਸ ਹਾਦਸੇ ਵਿੱਚ ਇਕ ਵਿਅਕਤੀ ਜੋ ਕੇ ਲੈਕਚਰਾਰ ਸੀ ਉਸਦੀ ਮੌਤ ਹੋ ਗਈ ਅਤੇ ਸੱਤ ਲੋਕ ਜ਼ਖਮੀ ਹੋ ਗਏ


ਓਥੇ ਹੀ ਸਿਵਿਲ ਹਸਪਤਾਲ ਬਟਾਲਾ ਦੇ ਡਾਕਟਰ ਗੁਰਸ਼ਰਨ ਨੇ ਹਾਦਸੇ ਬਾਰੇ ਦਸਦੇ ਕਿਹਾ ਕਿ ਇਸ ਹਾਦਸੇ ਵਿਚ ਇਕ ਦੀ ਮੌਤ ਹੋ ਗਈ ਹੈ ਅਤੇ ਸੱਤ ਲੋਕ ਜ਼ਖਮੀ ਹਨ ਜਿਹਨਾਂ ਵਿੱਚੋ ਦੋ ਗੰਭੀਰ ਜ਼ਖਮੀਆਂ ਨੂੰ ਅਮ੍ਰਿਤਸਰ ਰੈਫਰ ਕੀਤਾ ਗਿਆ ਹੈ

See also  ਘਰ ਵੜਕੇ ਚੋਰਾਂ ਨੇ 12 ਤੋਲੇ ਸੋਨੇ ਦੇ ਗਹਿਣੇ ਅਤੇ ਨਕਦੀ ਕੀਤੀ ਚੋਰੀ