ਅਜਨਾਲਾ ਵਿੱਚ ਲੜਕੀ ਅਗਵਾ, ਮਾਮਲਾ ਦਰਜ

ਅਜਨਾਲਾ ਅਧੀਨ ਆਉਂਦੇ ਪਿੰਡ ਦੀ ਰਹਿਣ ਵਾਲੀ ਇਕ ਲੜਕੀ ਜੋ ਕਿ ਅਜਨਾਲਾ ਵਿਖੇ ਸੈਲੂਨ ‘ਤੇ ਕੰਮ ਕਰਦੀ ਸੀ ਨੂੰ ਅਗਵਾ ਕਰਕੇ ਵੀਡੀਓ ਜਾਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ I ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ ਅਜਨਾਲਾ ਸੰਜੀਵ ਕੁਮਾਰ ਨੇ ਦੱਸਿਆ ਕਿ ਪਿੰਡ ਡਿਆਲ ਭੱਟੀ ਦੀ ਰਹਿਣ ਵਾਲੀ 22 ਸਾਲਾ ਲੜਕੀ ਅਜਨਾਲਾ ਦੇ ਇੱਕ ਸੈਲੂਨ ‘ਤੇ ਕੰਮ ਕਰਦੀ ਹੈ ਜੋ ਬੀਤੀ ਸ਼ਾਮ ਆਪਣੇ ਪਿੰਡ ਜਾਣ ਲਈ ਅਜਨਾਲਾ ਤੋਂ ਬੱਸ ਰਾਹੀਂ ਗੱਗੋਮਾਹਲ ਪਹੁੰਚੀ ਸੀ ਪਰ ਉਹ ਆਪਣੇ ਘਰ ਨਹੀਂ ਗਈ ਜਿਸ ਤੋਂ ਥੋੜੇ ਸਮੇਂ ਬਾਅਦ ਉਕਤ ਲੜਕੀ ਦੇ ਮੰਗੇਤਰ ਨੂੰ ਲੜਕੀ ਦੇ ਫੋਨ ਤੋਂ ਕਿਸੇ ਵਿਅਕਤੀ ਨੇ ਫੋਨ ਕੀਤਾ ਕਿ ਅਸੀਂ ਤੇਰੀ ਹੋਣ ਵਾਲੀ ਘਰਵਾਲ਼ੀ ਨੂੰ ਅਗਵਾ ਕਰ ਲਿਆ ਹੈ। ਪਰਿਵਾਰ ਵਲੋਂ ਪੁਲਿਸ ਨੂੰ ਇਤਲਾਹ ਦਿੱਤੀ ਗਈ I ਡੀ.ਐੱਸ.ਪੀ ਸੰਜੀਵ ਕੁਮਾਰ ਨੇ ਅੱਗੇ ਦੱਸਿਆ ਇਸ ਮਾਮਲੇ ਦੀ ਉਹਨਾਂ ਸਮੇਤ ਰਮਦਾਸ ਪੁਲਿਸ ਵੱਲੋਂ ਵੱਖ ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ।

post by parmvir singh

See also  ਜਲੰਧਰ ਦੀ ਜਿਮਨੀ ਚੋਣਾਂ ਲਈ ਆਪ ਨੇ ਚੁਣਿਆ ਉਮੀਦਵਾਰ-ਸੁਸ਼ੀਲ ਕੁਮਾਰ ਰਿੰਕੂ