‘ਸੀਤਾ ਹਰਨ’ ਵੇਖ ਕਾਂਸਟੇਬਲ ਨੂੰ ਆਇਆ ਗੁੱਸਾ, ਕੁੱਟਤਾ ਰਾਵਨ

ਆਗਰਾ: ਉੱਤਰ ਪ੍ਰਦੇਸ਼ ਦੇ ਆਗਰਾ ਤੋਂ ਇਕ ਅਜੀਬੋ-ਗਰੀਬ ਮਾਮਲਾ ਸਾਹਮਣਾ ਆਇਆ ਹੈ। ਇਕ ਪੰਡਾਲ ਵਿਚ ਚੱਲ ਰਹੀ ਰਾਮਲੀਲਾ ਦੇਖਣ ਗਏ ਪੁਲਿਸ ਕਾਂਸਟੇਬਲ ਨੇ ਸਟੇਜ ਤੇ ਚੜ੍ਹ ਕੇ ਰਾਵਨ ਦਾ ਕੁਟਾਪਾ ਚਾੜ ਦਿੱਤਾ ਹੈ।

ਬਾਦਲ ਨਾ ਹੋ ਕਾਹਲਾ,ਬਿਨ੍ਹਾਂ ਤਿਆਰੀ MATCH ਨਹੀ ਖੇਡੀ ਦੇ! ਸਮਾਂ ਦਿੱਤਾ ਸੋਚਲਾ,ਕਰਲਾ ਜੋ ਇੱਕਠਾ ਕਰਨਾ! #bhagwantmann

ਦੱਸਿਆ ਜਾ ਰਿਹਾ ਹੈ ਕਿ ਪੁਲਿਸ ਹੈੱਡ ਕਾਂਸਟੇਬਲ ਹਰੀ ਚੰਦ ਆਪਣੇ ਸਾਥੀਆਂ ਨਾਲ ਰਾਮਲੀਲਾ ਦੇਖਣ ਲਈ ਗਿਆ ਸੀ। ਰਾਮਲੀਲਾ ‘ਚ ਜਦੋ ਸੀਤਾ ਹਰਨ ਦਾ ਸੀਨ ਵਿਖਾਇਆਂ ਜਾਂਦਾਂ ਹੈ ਤਾਂ ਕਾਂਸਟੇਬਲ ਇਸ ਸੀਨ ਨੂੰ ਬਰਦਾਸ਼ਤ ਨਹੀਂ ਕਰਦਾ ਤੇ ਸਟੇਜ ਤੇ ਚੜ੍ਹ ਕੇ ਰਾਵਨ ਨੂੰ ਕੁੱਟਣ ਲਈ ਚੜ੍ਹ ਜਾਂਦਾਂ ਹੈ। ਰਾਵਨ ਦਾ ਕਿਰਦਾਰ ਨਿਭਾ ਰਿਹਾ ਵਿਅਕਤੀ ਆਪਣੀ ਜਾਨ ਬਚਾਉਣ ਲਈ ਭੱਜਦਾ ਹੈ। ਹਲਾਂਕਿ ਕਾਂਸਟੇਬਲ ਦੇ ਸਾਥੀਆਂ ਵੱਲੋਂ ਉਸ ਨੂੰ ਰੋਕ ਲਿਆ ਜਾਂਦਾਂ ਹੈ।

Bhagwant Mann ਨੇ DEBATE ਲਈ ਕਰ ਲਈ ਜਗ੍ਹਾ ਬੁੱਕ ! 4 ਨਹੀਂ ਹੁਣ ,ਸਾਰੇ ਲੀਡਰ ਹੋਣਗੇ ਇੱਕਠੇ!

ਇਹ ਘਟਨਾਂ ਸਾਹਮਣੇ ਆਉਣ ਤੋਂ ਬਾਅਦ ਕਾਂਸਟੇਬਲ ਨੂੰ ਲਾਈਨ ਹਾਜ਼ਰ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਕਾਂਸਟੇਬਲ ਹਰੀ ਚੰਦ ਹਨੁਮਾਨ ਦਾ ਵੱਡਾ ਭਗਤ ਹੈ ਜਿਸ ਕਰਕੇ ਉਹ ਸੀਤਾ ਹਨ ਬਰਦਾਸ਼ਤ ਨਹੀਂ ਕਰ ਸੱਕਿਆ ਤੇ ਰਾਵਨ ਨੂੰ ਕੁੱਟ ਦਿੱਤਾ।

See also  ਸਿਮਰਜੀਤ ਬੈਂਸ ਨੇ ਦਾਇਰ ਕੀਤੀ ਜ਼ਮਾਨਤ ਪਟੀਸ਼ਨ, ਅਦਾਲਤ ਵੱਲੋਂ ਭਰਾ ਦੀ ਜ਼ਮਾਨਤ ਖਾਰਜ