ਸਿੱਧੂ ਮੂਸੇਵਾਲਾ ਦੀ ਸੋਚ ਨੂੰ ਜਿੰਦਾ ਰੱਖਣ ਲਈ ਉਸਦੀਆਂ ਪੇਂਟਿੰਗ ਬਣਾ ਰਿਹਾ ਹੈ ਗੁਰਦਾਸਪੁਰ ਵਾਲਾ ਰਾਜਾ ਪੇਂਟਰ

ਪੰਜਾਬ ਦੇ ਮਰਹੂਮ ਗਾਇਕ ਸ਼ੁਬਦੀਪ ਸਿੰਘ ਉਰਫ਼ ਸਿਧੂ ਮੁਸੇਵਾਲਾ ਅੱਜ ਭਾਵੇਂ ਇਸ ਦੁਨੀਆਂ ਵਿੱਚ ਨਹੀਂ ਹੈ ਪਰ ਓਸਦੀ ਸੋਚ ਅਤੇ ਉਸਦੀ ਆਵਾਜ਼ ਅੱਜ ਵੀ ਉਸਦੇ ਚਾਹੁਣ ਵਾਲਿਆਂ ਦੇ ਮਨਾਂ ਵਿੱਚ ਜ਼ਿੰਦਾ ਹੈ ਸਿੱਧੂ ਮੂਸੇਵਾਲਾ ਦੀ ਸੋਚ ਨੂੰ ਜਿੰਦਾ ਰੱਖਣ ਦੇ ਲਈ ਉਸਦਾ ਇਕ ਪ੍ਰਸੰਸ਼ਕ ਉਸਦੀਆਂ ਪੇਂਟਿੰਗ ਬਣਾਉਦਾ ਹੈ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਵੀ ਪੇਂਟਿੰਗ ਬਣਾ ਕੇ ਕਰ ਰਿਹਾ ਹੈ ਗੁਰਦਾਸਪੁਰ ਦਾ ਰਹਿਣ ਵਾਲਾ ਪੇਂਟਰ ਰਾਜਾ ਹੁਣ ਤੱਕ ਸਿੱਧੂ ਮੂਸੇਵਾਲੇ ਦੀਆਂ 150 ਤੋਂ ਵੱਧ ਪੇਂਟਿੰਗ ਬਣਾ ਚੁੱਕਾ ਹੈ ਅਤੇ ਉਸਨੇ ਕਿਹਾ ਕਿ ਸਿੱਧੂ ਦੇ ਜਾਣ ਤੋਂ ਬਾਅਦ ਸਿੱਧੂ ਮੁਸੇਵਾਲਾ ਨੇ ਉਸਨੂੰ ਰੁਜ਼ਗਾਰ ਦਿੱਤਾ ਹੈ ਅਤੇ ਉਹ ਹੁਣ ਸਿਰਫ਼ ਸਿੱਧੂ ਮੂਸੇਵਾਲ਼ਾ ਦੀਆਂ ਹੀ ਪੇਂਟਿੰਗਾਂ ਬਣਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਹੈ।


ਜਾਣਕਾਰੀ ਦਿੰਦੇ ਹੋਏ ਗੁਰਦਾਸਪੁਰ ਦੇ ਪੇਂਟਰ ਰਾਜਾ ਨੇ ਦੱਸਿਆ ਕਿ ਉਹ ਪਿਛਲੇ 20 ਸਾਲ ਤੋਂ ਪੇਂਟਰ ਦਾ ਕੰਮ ਕਰ ਰਿਹਾ ਹੈ ਅਤੇ ਕਈ ਗਾਇਕਾਂ ਅਤੇ ਅਦਾਕਾਰਾ ਦੀਆਂ ਪੇਂਟਿੰਗਾਂ ਬਣਾ ਚੁੱਕਿਆ ਹੈ ਪਰ ਕਿਸੇ ਵੀ ਗਾਇਕ ਅਤੇ ਅਦਾਕਾਰ ਨੇ ਉਸ ਦੀ ਪੇਂਟਿੰਗ ਨੂੰ ਕਦੀ ਆਪਣੇ ਸੋਸ਼ਲ ਮੀਡੀਆ ਪੇਜ ਤੇ ਸ਼ੇਅਰ ਨਹੀਂ ਕੀਤਾ ਪਰ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਜਦੋਂ ਜਿੰਦਾ ਸੀ ਉਦੋਂ ਓਸਨੇ ਉਸਦੀ ਇਕ ਪੇਂਟਿੰਗ ਬਣਾਈ ਅਤੇ ਬਣੀ ਪੇਂਟਿੰਗ ਆਪਣੇ ਸੋਸ਼ਲ ਮੀਡੀਆ ਪੇਜ ਤੇ ਪਾ ਦਿੱਤੀ ਜਦ ਉਸਦੀ ਪੇਂਟਿੰਗ ਸਿੱਧੂ ਮੂਸੇਵਾਲਾ ਨੇ ਦੇਖੀ ਤਾਂ ਆਪਣੇ ਪੇਜ਼ ਤੇ ਸ਼ੇਅਰ ਕਰ ਦਿੱਤੀ ਇਹ ਦੇਖ ਉਸਨੂੰ ਬਹੁਤ ਚੰਗਾ ਲੱਗਿਆ ਅਤੇ ਉਸ ਨੇ ਸਿੱਧੂ ਮੂਸੇ ਵਾਲਾ ਦੀਆਂ ਪੇਂਟਿੰਗਾਂ ਬਣਾਉਣੀਆਂ ਸ਼ੁਰੂ ਕਰ ਦਿੱਤੀ ਅਤੇ ਉਸਦੇ ਗਾਣੇ ਸੁਣਨੇ ਸ਼ੁਰੂ ਕਰ ਦਿੱਤੇ ਅਤੇ ਉਸਤੋਂ ਕਾਫ਼ੀ ਪ੍ਰਭਾਵਿਤ ਹੋਈਆਂ ਸਿੱਧੂ ਮੂਸੇਵਾਲਾ ਦੀ ਮੌਤ ਹੋਈ ਤਾਂ ਉਹ ਕਾਫੀ ਡਿਪਰੈਸ਼ਨ ਵਿਚ ਰਿਹਾ ਅਤੇ ਬਾਅਦ ਵਿੱਚ ਉਸਨੇ ਸੋਚਿਆ ਕਿ ਉਹ ਅੱਜ ਤੋਂ ਬਾਦ ਸਿਰਫ ਸਿੱਧੂ ਮੂਸੇਵਾਲਾ ਦੀ ਪੇਟਿੰਗ ਹੀ ਬਣਾਏਗਾ ਅਤੇ ਜਦੋਂ ਸਿੱਧੂ ਮੂਸੇਵਾਲਾ ਦੀ ਪੇਂਟਿੰਗ ਬਣਾਉਣੀ ਸ਼ੁਰੂ ਕੀਤੀ ਤਾਂ ਕਈ ਲੋਕਾਂ ਨੇ ਉਸਨੂੰ ਮੂਸੇਵਾਲਾ ਦੀ ਪੇਂਟਿੰਗ ਬਣਾਉਣ ਦੇ ਆਰਡਰ ਦਿੱਤੇ ਅਤੇ ਉਸਦਾ ਰੁਜ਼ਗਾਰ ਵੀ ਵਧੀਆ ਚੱਲਣ ਲੱਗ ਪਿਆ ।

See also  ਮੰਤਰੀ ਭਗਵੰਤ ਮਾਨ ਪਹੁੰਚੇ ਧੁਰੀ, ਲੋਕਾਂ ਵੱਲੋਂ ਦਿੱਤਾ ਜਾ ਰਿਹਾ ਪਿਆਰ
RAJA PAINTER

ਪੇਂਟਰ ਰਾਜਾ ਨੇ ਦੱਸਿਆ ਕਿ ਹੁਣ ਤੱਕ ਉਹ 150 ਤੋਂ ਵੱਧ ਸਿੱਧੂ ਮੂਸੇਵਾਲਾ ਦੀਆਂ ਪੇਂਟਿੰਗਾਂ ਬਣਾ ਚੁੱਕਿਆ ਹੈ ਅਤੇ ਅਜੇ ਵੀ 50 ਤੋਂ ਵੱਧ ਪੇਂਟਿੰਗਾਂ ਬਣਾਉਣ ਦੇ ਆਰਡਰ ਉਸ ਕੋਲ ਪਏ ਹੋਏ ਹਨ ਅਤੇ ਉਸਦਾ ਇੱਕ ਹੀ ਮਕਸਦ ਹੈ ਕਿ ਸਿੱਧੂ ਮੂਸੇਵਾਲਾ ਦੀ ਪੇਂਟਿੰਗ ਹਰ ਗਲੀ ਹਰ ਸ਼ਹਿਰ ਵਿੱਚ ਬਣੇ ਤਾਂ ਜੋ ਉਸਦੇ ਗਾਏ ਗਾਣੇ ਵਿੱਚ ਬੋਲਾਂ ਨੂੰ ਓਹ ਸੱਚ ਕਰ ਸਕੇ ਉਸਨੇ ਕਿਹਾ ਕਿ ਸਿੱਧੂ ਮੁੱਸੇਵਾਲਾ ਦੀਆਂ ਪੇਂਟਿੰਗਾਂ ਉਸਦੇ ਮਾਤਾ-ਪਿਤਾ ਨੂੰ ਵੀ ਬਹੁਤ ਪਸੰਦ ਆਉਂਦੀ ਹਨ ਅਤੇ ਕਈ ਵਾਰ ਉਸ ਦੀਆਂ ਬਣਾਈਆਂ ਪੇਂਟਿੰਗਾਂ ਕਰਕੇ ਸਿੱਧੂ ਮੂਸੇਵਾਲੇ ਦੇ ਮਾਤਾ-ਪਿਤਾ ਉਸਦੇ ਨਾਲ ਵੀਡਿਓ ਕਾਲ ਤੇ ਗੱਲ ਕਰ ਚੁੱਕੇ ਹਨ ਅਤੇ ਉਹ ਹੁਣ ਜਲਦ ਉਸਦੇ ਮਾਤਾ-ਪਿਤਾ ਨੂੰ ਮਿਲਨ ਵੀ ਜਾਵੇਗਾ ਉਸਨੇ ਕਿਹਾ ਕਿ ਸਿੱਧੂ ਮੁਸੇਵਾਲਾ ਆਪ ਤਾਂ ਇਸ ਦੁਨੀਆਂ ਤੋਂ ਚਲਾ ਗਿਆ ਪਰ ਕਈਆਂ ਨੌਜਵਾਨਾਂ ਨੂੰ ਰੋਟੀ ਖਾਣ ਜੋਗਾ ਕਰ ਗਿਆ ਇਸ ਲਈ ਅੱਜ ਵੀ ਉਹ ਕਈਆਂ ਨੌਜਵਾਨਾਂ ਦੇ ਦਿਲਾਂ ਵਿਚ ਜ਼ਿੰਦਾ ਹੈ।