ਸਿੱਕਮ ਤੋਂ ਆਈ ਅੰਮ੍ਰਿਤਸਰ ਅਟਾਰੀ ਵਾਘਾ ਬਾਰਡਰ ਤੇ ਰੀਟਰੀਟ ਸ਼ੇਰਾਮਾਨੀ ਵੇਖਣ ਲੜਕੀ ਦੀ ਹੋਈ ਮੌਤ

ਅੰਮ੍ਰਿਤਸਰ ਪਿਛਲ਼ੇ ਦਿਨੀਂ ਇੱਕ ਸਿੱਕਮ ਸੁਬੇ ਦੀ ਰਿਹਣ ਵਾਲ਼ੀ ਕੁੜੀ ਆਪਣੇ ਦੋਸਤ ਦੇ ਨਾਲ ਅੰਮਿਤਸਰ ਘੁੰਮਣ ਲਈ ਆਈ ਸੀ ਤੇ ਉਹ ਵਾਘਾ ਬਾਰਡਰ ਤੇ ਰਿਟਰੀਟ ਸੈਰੇਮਨੀ ਵੇਖਣ ਲਈ ਪੁਹੰਚੀ ਰਿਟਰੀਟ ਸੈਰੇਮਨੀ ਵੇਖਣ ਤੋਂ ਬਾਅਦ ਓਹ ਆਪਣੇ ਦੋਸਤ ਦੇ ਨਾਲ ਆਟੋ ਵਿੱਚ ਬੈਠ ਕੇ ਅੰਮਿਤਸਰ ਜਾਣ ਲੱਗੀ ਤੇ ਰਸਤੇ ਵਿੱਚ ਦੋ ਲੁਟੇਰਿਆਂ ਵੱਲੋ ਉਸਦਾ ਪਰਸ ਖੋਹਣ ਦੀ ਕੋਸ਼ਿਸ਼ ਕੀਤੀ ਗਈ ਜ਼ਿਸਦੇ ਚਲਦੇ ਉਹ ਆਟੋ ਵਿਚੋ ਬਾਹਰ ਸੜਕ ਤੇ ਡਿੱਗ ਪਈ ਉਸ ਨੂੰ ਕਾਫੀ ਗੰਭੀਰ ਸੱਟਾਂ ਲੱਗੀਆਂ ਜਿਸਦੇ ਚਲਦੇ ਉਸਦੀ ਮੌਤ ਹੋ ਗਈ ਪੁਲਿਸ ਵੱਲੋਂ ਉਸਦਾ ਪੋਸਟਮਾਰਟਮ ਕਰਵਾਈਆ ਜਾ ਰਿਹਾ ਹੈ


ਇਸ ਮੌਕੇ ਗੱਲਬਾਤ ਕਰਦੇ ਹੋਏ ਪੁਲੀਸ ਚੌਂਕੀ ਕਾਹਨਗੜ੍ਹ ਦੇ ਅਧਿਕਾਰੀ ਏਐਸਆਈ ਰਾਜਵੀਰ ਸਿੰਘ ਨੇ ਮੀਡਿਆ ਨੂੰ ਜਾਨਕਾਰੀ ਦਿੰਦੇ ਹੋਏ ਦੱਸਿਆ ਕਿ ਕਿ ਗੰਗਾ ਮਾਇਆ ਨਾਂ ਦੀ ਲੜਕੀ ਜੋਕਿ ਸਿੱਕਮ ਦੀ ਰਿਹਣ ਵਾਲ਼ੀ ਹੈ ਤੇ ਦਿੱਲੀ ਦੇ ਕਾਲਜ ਵਿੱਚ ਲਾਅ ਦੀ ਸਟੂਡੈਂਟ ਹੈ ਉਹ ਆਪਣੇ ਦੋਸਤ ਅਤੁਲ ਦੇ ਨਾਲ ਅੰਮਿਤਸਰ ਘੁੰਮਣ ਲਈ ਆਈ ਸੀ ਜਿਸ ਦੇ ਚੱਲਦੇ ਉਹ ਵਾਘਾ ਬਾਰਡਰ ਤੇ ਰਿਟਰੀਟ ਸੈਰੇਮਨੀ ਪਰੇਡ ਵੇਖਣ ਲਈ ਆਈ ਸੀ ਤੇ ਪਰੇਡ ਵੇਖਣ ਤੋਂ ਬਾਅਦ ਉਹ ਆਪਣੇ ਦੋਸਤ ਦੇ ਨਾਲ ਆਟੋ ਵਿਚ ਬੈਠ ਕੇ ਵਾਪਸ ਅੰਮ੍ਰਿਤਸਰ ਜਾ ਰਹੀ ਸੀ ਤੇ ਰਸਤੇ ਵਿਚ ਢੋਡੀਵਿੰਡ ਤੇ ਸਥਿਤ ਪੁੱਲ ਕੋਲ਼ ਪਹੁੰਚੀ ਤਾਂ ਦੋ ਬਾਇਕ ਸਵਾਰ ਲੁਟੇਰਿਆਂ ਵਲੋਂ ਝਪਟ ਮਾਰਨ ਕਾਰਣ ਦੀ ਕੋਸ਼ਿਸ਼ ਕੀਤੀ ਤੇ ਉਹ ਡਿੱਗ ਪਈ। ਸਿਰ ਵਿਚ ਗੰਭੀਰ ਸੱਟਾਂ ਲੱਗਣ ਕਾਰਨ ਉਸ ਦੀ ਮੌਤ ਹੋ ਗਈ ਹੈ। ਪੁਲਿਸ ਵੱਲੋਂ ਉਸਦੇ ਸਾਥੀ ਅਤੁਲ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ


ਉੱਥੇ ਹੀ ਮ੍ਰਿਤਕ ਲੜਕੀ ਗੰਗਾ ਮਾਇਆ ਦੇ ਭਰਾ ਜੰਗ ਬਹਾਦੁਰ ਨੇ ਦੱਸਿਆ ਕਿ ਅਸੀਂ ਸਿੱਕਮ ਦੇ ਰਿਹਣ ਵਾਲੇ ਹਾਂ ਤੇ ਮੇਰੀ ਭੈਣ ਅੰਮ੍ਰਿਤਸਰ ਘੁੰਮਣ ਫਿਰਨ ਲਈ ਆਈ ਸੀ ਤੇ ਵਗ੍ਹਾਆ ਬਾਰਡਰ ਦੇ ਕੋਲ ਉਸਦਾ ਐਕਸੀਡੈਂਟ ਹੋਣਦੇ ਨਾਲ ਮੌਤ ਹੋ ਗਈ ਹੈ ਪੁਲਿਸ ਦੇ ਵਲੋਂ ਬਣਦੀ ਕਾਰਵਾਈ ਹੈ ਉਹ ਕੀਤੀ ਜਾਵੇ।

See also  ਚੱਲੋ ਬੱਚੋ ਹੁਣ ਖਿਚ ਲਓ ਤਿਆਰੀਆਂ, ਪੰਜਾਬ ਸਕੂਲ ਸਿੱਖਿਆ ਬੋਰਡ ਨੇ 5ਵੀਂ, 8ਵੀਂ, 10ਵੀਂ ਅਤੇ 12ਵੀਂ ਜਮਾਤ ਦੀ ਸਾਲਾਨਾ ਪ੍ਰੀਖਿਆਵਾਂ ਦੀ ਡੇਟਸ਼ੀਟਾਂ ਕਰ ਦਿੱਤੀ ਜਾਰੀਆਂ