ਸਾਨੀਆ ਮਿਰਜ਼ਾ ਨੇ ਸਰਪ੍ਰਾਈਜ਼ ਪਾਰਟੀ ਦਾ ਇੱਕ ਵੀਡੀਓ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਹੈ। ਇਸ ਵਿੱਚ ਜਿਵੇਂ ਹੀ ਉਹ ਆਪਣੇ ਘਰ ਦੇ ਅੰਦਰ ਵੜਦੀ ਹੈ। ਪਰਿਵਾਰਕ ਮੈਂਬਰਾਂ, ਦੋਸਤਾਂ ਅਤੇ ਪਤੀ ਸ਼ੋਏਬ ਨੇ ਖੁਦ ਉਸ ਦਾ ਫੁੱਲਾਂ ਦੇ ਗੁਲਦਸਤੇ ਨਾਲ ਸਵਾਗਤ ਕੀਤਾ। ਇਸ ਵੀਡੀਓ ‘ਚ ਉਹ ਆਪਣੇ ਬੇਟੇ ਅਜ਼ਹਾਨ ਨਾਲ ਕੇਕ ਕੱਟਦੀ ਨਜ਼ਰ ਆ ਰਹੀ ਹੈ। ਦਰਅਸਲ ਸਾਨੀਆ ਦੇ ਆਸਟਰੇਲੀਅਨ ਓਪਨ ਤੋਂ ਦੁਬਈ ‘ਚ ਵਾਪਸੀ ਤੋਂ ਬਾਅਦ ਸ਼ੋਏਬ ਨੇ ਪਰਿਵਾਰਕ ਮੈਂਬਰਾਂ ਨਾਲ ਸਾਨੀਆ ਨੂੰ ਸਰਪ੍ਰਾਈਜ਼ ਪਾਰਟੀ ਦਿੱਤੀ ਸੀ।
ਸਾਨੀਆ ਮਿਰਜ਼ਾ ਅਤੇ ਰੋਹਨ ਬੋਪੰਨਾ ਦੀ ਜੋੜੀ ਆਸਟ੍ਰੇਲੀਅਨ ਓਪਨ ਦੇ ਮਿਕਸਡ ਡਬਲਜ਼ ਦੇ ਫਾਈਨਲ ਵਿੱਚ ਪਹੁੰਚ ਗਈ ਸੀ, ਪਰ ਉਹ ਖਿਤਾਬ ਨਹੀਂ ਜਿੱਤ ਸਕੇ। ਸਾਨੀਆ ਨੇ ਇਸ ਟੂਰਨਾਮੈਂਟ ਤੋਂ ਪਹਿਲਾਂ ਹੀ ਟੈਨਿਸ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਸੀ। ਸਾਨੀਆ ਨੇ ਆਪਣੇ ਅੰਤਿਮ ਭਾਸ਼ਣ ‘ਚ ਕਿਹਾ, ”ਮੇਰਾ ਪੇਸ਼ੇਵਰ ਕਰੀਅਰ ਮੈਲਬੌਰਨ ‘ਚ ਹੀ ਸ਼ੁਰੂ ਹੋਇਆ ਸੀ, ਮੈਂ ਆਪਣੇ ਗ੍ਰੈਂਡ ਸਲੈਮ ਕਰੀਅਰ ਦੇ ਇਸ ਤੋਂ ਬਿਹਤਰ ਅੰਤ ਬਾਰੇ ਸੋਚ ਵੀ ਨਹੀਂ ਸਕਦੀ।” ਸਾਨੀਆ ਆਪਣੇ ਵਿਦਾਈ ਭਾਸ਼ਣ ‘ਚ ਭਾਵੁਕ ਹੋ ਗਈ ਅਤੇ ਸਭ ਦਾ ਧੰਨਵਾਦ ਕੀਤਾ।
post by parmvir singh