ਮਹਿਲਾ ਕ੍ਰਿਕਟਰ ਸ਼੍ਰੇਅੰਕਾ ਪਾਟਿਲ ਹੁਣ ਮਹਿਲਾ ਕੈਰੇਬੀਅਨ ਪ੍ਰੀਮੀਅਰ ਲੀਗ ਵਿੱਚ ਖੇਡਣ ਵਾਲੀ ਭਾਰਤ ਦੀ ਪਹਿਲੀ ਖਿਡਾਰਣ ਬਣ ਜਾਵੇਗੀ। ਸ਼੍ਰੇਅੰਕਾ ਨੂੰ ਗੁਆਨਾ ਅਮੇਜ਼ਨ ਵਾਰੀਅਰਜ਼ ਨੇ ਆਪਣੀ ਟੀਮ ‘ਚ ਸ਼ਾਮਲ ਕੀਤਾ ਹੈ। ਹੁਣ 21 ਸਾਲਾ ਭਾਰਤੀ ਮਹਿਲਾ ਖਿਡਾਰਣ ਸ਼੍ਰੇਅੰਕਾ ਪਾਟਿਲ ਵੈਸਟਇੰਡੀਜ਼ ‘ਚ ਹੋਣ ਵਾਲੀ ਮਹਿਲਾ ਕੈਰੇਬੀਅਨ ਪ੍ਰੀਮੀਅਰ ਲੀਗ ‘ਚ ਖੇਡਣ ਵਾਲੀ ਪਹਿਲੀ ਖਿਡਾਰਣ ਬਣ ਜਾਵੇਗੀ।
ਸ਼੍ਰੇਅੰਕਾ ਪਾਟਿਲ ਨੂੰ ਮਹਿਲਾ ਕੈਰੇਬੀਅਨ ਪ੍ਰੀਮੀਅਰ ਲੀਗ ਵਿੱਚ ਗੁਆਨਾ ਐਮਾਜ਼ਾਨ ਵਾਰੀਅਰਜ਼ ਟੀਮ ਨੇ ਸ਼ਾਮਲ ਕੀਤਾ ਹੈ। WCPL ਦਾ ਆਗਾਮੀ ਐਡੀਸ਼ਨ 31 ਅਗਸਤ ਤੋਂ 10 ਸਤੰਬਰ ਤੱਕ ਸ਼ੁਰੂ ਹੋਵੇਗਾ। ਸ਼੍ਰੇਅੰਕਾ ਦਾ ਸ਼ਾਨਦਾਰ ਪ੍ਰਦਰਸ਼ਨ ਪਿਛਲੇ ਮਹੀਨੇ ਹਾਂਗਕਾਂਗ ਦੀ ਮੇਜ਼ਬਾਨੀ ਵਿੱਚ ਹੋਏ ਇਮਰਜਿੰਗ ਏਸ਼ੀਆ ਕੱਪ ਟੂਰਨਾਮੈਂਟ ਵਿੱਚ ਦੇਖਣ ਨੂੰ ਮਿਲਿਆ। ਸ਼੍ਰੇਅੰਕਾ ਨੇ 2 ਮੈਚਾਂ ‘ਚ 7 ਓਵਰ ਸੁੱਟੇ ਜਿਸ ‘ਚ ਉਸ ਨੇ 15 ਦੌੜਾਂ ਦੇ ਕੇ 9 ਵਿਕਟਾਂ ਲਈਆਂ। ਫਾਈਨਲ ਮੈਚ ਵਿੱਚ ਸ਼੍ਰੇਅੰਕਾ ਨੇ 4 ਵਿਕਟਾਂ ਲੈ ਕੇ ਟੀਮ ਦੀ ਜਿੱਤ ਵਿੱਚ ਅਹਿਮ ਯੋਗਦਾਨ ਪਾਇਆ। ਸ਼੍ਰੇਅੰਕਾ ਨੂੰ ਉਸ ਦੇ ਪ੍ਰਦਰਸ਼ਨ ਲਈ ਪਲੇਅਰ ਆਫ ਦਿ ਟੂਰਨਾਮੈਂਟ ਦਾ ਖਿਤਾਬ ਵੀ ਦਿੱਤਾ ਗਿਆ। ਸ਼੍ਰੇਅੰਕਾ ਪਾਟਿਲ ਰਾਇਲ ਚੈਲੇਂਜਰਜ਼ ਬੈਂਗਲੁਰੂ ਮਹਿਲਾ ਟੀਮ ਲਈ ਖੇਡਦੇ ਹੋਏ ਮਹਿਲਾ ਆਈਪੀਐਲ ਦੇ ਪਹਿਲੇ ਐਡੀਸ਼ਨ ਵਿੱਚ ਨਜ਼ਰ ਆਈ। ਇਸ ਦੌਰਾਨ ਉਸ ਨੇ 7 ਮੈਚ ਖੇਡਦੇ ਹੋਏ 6 ਵਿਕਟਾਂ ਲਈਆਂ।