ਸ਼ੇਖ਼ਪੁਰਾ ਨਿਵਾਸੀਆਂ ਵੱਲੋਂ ਆਪਣੇ ਪਿੰਡ ਦੇ ਨਵੇਂ ਬਣੇ ਚੇਅਰਮੈਨ ਮਾਰਕੀਟ ਕਮੇਟੀ ਸਰਹਿੰਦ ਫਤਿਹਗੜ੍ਹ ਸਾਹਿਬ ਗੁਰਵਿੰਦਰ ਸਿੰਘ ਢਿੱਲੋਂ ਨੂੰ ਸਨਮਾਨਿਤ ਕਰਦੇ ਹੋਏ ਕਾਮਨਾ ਕੀਤੀ ਕਿ ਸ ਢਿੱਲੋਂ ਹੋਰ ਵੀ ਤਰੱਕੀਆਂ ਕਰਨ ਜਿਸ ਤੇ ਸਾਨੂੰ ਮਾਣ ਹੈ। ਨੰਬਰਦਾਰ ਪ੍ਰਿਤਪਾਲ ਸਿੰਘ ਢੀਂਡਸਾ, ਸਵਰਨਜੀਤ ਸਿੰਘ ਚੱਕਲ, ਭੁਪਿੰਦਰ ਸਿੰਘ ਫੌਜੀ, ਗੁਰਿੰਦਰ ਸਿੰਘ ਚੱਕਲ,ਮੇਹਰ ਸਿੰਘ, ਜਰਨੈਲ ਸਿੰਘ, ਕਰਨੈਲ ਸਿੰਘ, ਜਗਤਾਰ ਸਿੰਘ ਤਾਰੀ ਪ੍ਰਧਾਨ, ਜਸਵਿੰਦਰ ਸਿੰਘ , ਹਰਬੰਸ ਸਿੰਘ ,ਗਰੰਥੀ ਭਾਈ ਸੋਹਨ ਸਿੰਘ ਨੇ ਸਿਰਪਾਉ ਅਤੇ ਲੋਈਆਂ ਬਖਸ਼ਿਸ਼ ਕਰਦਿਆਂ ਕਿਹਾ ਕਿ ਸਾਨੂੰ ਸਭ ਨੂੰ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਵਧੀਆ ਕਾਰਜਾਂ ਲਈ ਸਹਿਯੋਗ ਦੇਣਾ ਬਣਦਾ ਹੈ ਤਾਂ ਜੋ ਸਰਕਾਰ ਅਸਾਨੀ ਨਾਲ ਲੋਕਾਂ ਨੂੰ ਬਣਦੀਆਂ ਸਹੂਲਤਾਂ ਦਿਤੀਆਂ ਜਾ ਸਕਣ।ਇਸ ਮੌਕੇ ਬੋਲਦਿਆਂ ਸਵਰਨਜੀਤ ਸਿੰਘ ਗੋਗਾ ਨੇ ਕਿਹਾ ਕਿ ਸਾਡੇ ਇਲਾਕੇ ਦਾ ਨਾਂ ਆਮ ਆਦਮੀ ਪਾਰਟੀ ਨੇ ਸ ਢਿੱਲੋਂ ਨੂੰ ਚੇਅਰਮੈਨ ਮਾਰਕੀਟ ਕਮੇਟੀ ਸਰਹਿੰਦ ਫਤਿਹਗੜ੍ਹ ਸਾਹਿਬ ਬਣਾਕੇ ਉੱਚਾ ਕੀਤਾ ਹੈ ਜਿਸ ਲਈ ਅਸੀਂ ਪਾਰਟੀ ਆਗੂਆਂ ਦੇ ਤਹਿ ਦਿਲੋਂ ਧੰਨਵਾਦੀ ਹਾਂ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪਾਰਟੀ ਆਗੂਆਂ ਮੋਹਿਤ ਸੂਦ ਜ਼ਿਲਾ ਖਜਾਨਚੀ,ਜੱਸੀ ਐਮ ਸੀ, ਬਲਬੀਰ ਸਿੰਘ ਸੋਢੀ ਐਮ ਸੀ,ਪਵੇਲ ਹਾਂਡਾ, ਸਤਿੰਦਰ ਸਿੰਘ ਟਿਵਾਣਾ,ਮਾਸਟਰ ਸੰਤੋਖ ਸਿੰਘ,ਵਿੱਕੀ,ਰਣਦੀਪ ਸਿੰਘ ਸੋਢੀ, ਗੁਰਪ੍ਰੀਤ ਸਿੰਘ ਕਲੇਰ, ਸੁਖਦੇਵ ਸਿੰਘ ਦੇਬੀ,ਦਿਦਾਰ ਸਿੰਘ ਮਾਵੀ, ਨਿਰਮਲ ਸਿੰਘ ਸੀੜਾ, ਭਰਪੂਰ ਸਿੰਘ ਅਤਾਪੁਰ ਨੇ ਵੀ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਆਮ ਲੋਕਾਂ ਨੂੰ ਸਮਰਪਿਤ ਹੈ ਅਤੇ ਗਰੀਬ ਲੋਕ ਹੱਕੀ ਪ੍ਰੋਗਰਾਮਾਂ ਲਈ ਸਰਕਾਰ ਵਚਨਬੱਧ ਹੈ ਅਤੇ ਸਮਾਜਿਕ ਭਲਾਈ ਦੇ ਕੰਮਾਂ ਵਿੱਚ ਸ਼ਿਰਕਤ ਕਰਦਿਆਂ ਸਾਨੂੰ ਸਭ ਨੂੰ ਖੁਸ਼ੀ ਪ੍ਰਾਪਤ ਹੁੰਦੀ ਹੈ।
post by parmvir singh