ਸਰਕਾਰ ਨੇ ਪੂਰੀ ਕੀਤੀ ਆਪਣੀ ਚੋਣ ਗਰੰਟੀ, ਹੁਣ ਔਰਤਾਂ ਨੂੰ ਹਰ ਮਹੀਨੇ ਮਿਲਣਗੇ 2000 ਰੁਪਏ ਮਹੀਨਾ

ਕਰਨਾਟਕ: ਕਰਨਾਟਕ ਸਰਕਾਰ ਨੇ ਆਪਣੀ ਪੰਜ ਚੋਣਾਵੀ ਗਰੰਟੀਆਂ ਵਿਚੋਂ ਚੌਥੀ ਗਾਰੰਟੀ ‘ਗ੍ਰੁਹਿ ਲਕਸ਼ਮੀ ਯੋਜਨਾ’ ਸ਼ੁਰੂ ਕਰਨ ਜਾ ਰਹੀ ਹੈ। ਮੈਸੂਰ ਵਿੱਚ ਇੱਕ ਕਰੋੜ ਤੋਂ ਵੱਧ ਔਰਤਾਂ ਨੂੰ 2,000 ਰੁਪਏ ਦੀ ਮਾਸਿਕ ਵਿੱਤੀ ਸਹਾਇਤਾ ਯੋਜਨਾ ਸ਼ੁਰੂ ਕੀਤੀ ਜਾਵੇਗੀ। ਇਸ ਦੌਰਾਨ ਆਲ ਇੰਡੀਆ ਕਾਂਗਰਸ ਕਮੇਟੀ (ਏ.ਆਈ.ਸੀ.ਸੀ.) ਦੇ ਪ੍ਰਧਾਨ ਐੱਮ. ਮਲਿਕਾਰਜੁਨ ਖੜਗੇ ਅਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਵੀ ਮੌਜੂਦ ਰਹਿਣਗੇ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ‘ਗ੍ਰਹਿ ਲਕਸ਼ਮੀ’ ਯੋਜਨਾ ਲਈ ਲਗਭਗ 1.08 ਕਰੋੜ ਸੰਭਾਵੀ ਲਾਭਪਾਤਰੀਆਂ ਨੇ ਨਾਮ ਦਰਜ ਕਰਵਾਇਆ ਹੈ। ਇਹ ਸਕੀਮ ਮਈ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ ਸੱਤਾ ਤੋਂ ਹਟਾਉਣ ਲਈ ਚੋਣਾਂ ਤੋਂ ਪਹਿਲਾਂ ਕਾਂਗਰਸ ਦੀਆਂ 5 ‘ਚੋਣ ਗਾਰੰਟੀਆਂ’ ਵਿੱਚੋਂ ਇੱਕ ਹੈ।

ਪਟਵਾਰੀਆਂ ਨੂੰ ਮੁੱਖ ਮੰਤਰੀ ਦੀ ਧਮਕੀ? ਧਰਨਾ ਦੇਓਗੇ ਤਾਂ ਨੌਕਰੀ ਤੋਂ ਕਰੂ ਛੁੱਟੀ? ਹੁਣ ਸੋਚ ਸਮਝ ਕੇ ਲਿਓ ਫੈਸਲਾ?

ਮੁੱਖ ਮੰਤਰੀ ਸਿੱਧਰਮਈਆ ਨੇ ਸੋਮਵਾਰ ਨੂੰ ਮੈਸੂਰ ‘ਚ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਸਮਾਗਮ ‘ਚ ਲਗਭਗ ਇਕ ਲੱਖ ਲੋਕ ਸ਼ਾਮਲ ਹੋਣਗੇ। ਜਿੱਥੇ ਖੜਗੇ ਇਸ ਯੋਜਨਾ ਦੀ ਸ਼ੁਰੂਆਤ ਕਰਨਗੇ, ਜਦਕਿ ਉਹ ਸਮਾਗਮ ਦੀ ਪ੍ਰਧਾਨਗੀ ਕਰਨਗੇ ਅਤੇ ਰਾਹੁਲ ਗਾਂਧੀ ਵੀ ਮੌਜੂਦ ਹੋਣਗੇ। ਸਿੱਧਰਮਈਆ ਨੇ ਪਿਛਲੇ ਹਫਤੇ ਕਿਹਾ ਸੀ ਕਿ ਸਰਕਾਰ 1.08 ਕਰੋੜ ਔਰਤਾਂ ਦੇ ਬੈਂਕ ਖਾਤਿਆਂ ‘ਚ ਸਿੱਧੇ ਤੌਰ ‘ਤੇ 2,000 ਰੁਪਏ ਮਹੀਨਾ ਟਰਾਂਸਫਰ ਕਰੇਗੀ।

ਐਨ+ਕਾਊਂਟਰ ਦੌਰਾਨ ਗੈਂਗਸਟਰ ਬਿਸ਼ਨੋਈ ਨੂੰ ਕੀਤਾ ਢੇਰ ! ਪੁਲਿਸ ਨੇ ਮਾਰੀ ਸਿੱਧੀ ਗੋ+ਲੀ !

ਮੌਜੂਦਾ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਨੇ ਵੀ ਵਿਧਾਨ ਸਭਾ ਚੋਣਾ ਤੋਂ ਪਹਿਲਾ ਪੰਜਾਬ ਵਾਸਿਆ ਨੂੰ ਵਾਅਦਾ ਕੀਤਾ ਸੀ ਕਿ ਉਹ ਵੀ ਅੋਰਤਾਂ ਨੂਮ ਹਰ ਮਹੀਨੇ 1000 ਰੁਪਏ ਮਹੀਨਾ ਦੇਵੇੇਗੀ। ਪਰ ਸਰਕਾਰ ਬਣੇ ਹੋਏ ਲਗਭਗ ਢੇਡ ਸਾਲ ਤੋਂ ਵੀ ਵੱਧ ਦਾ ਸਮਾਂ ਹੋ ਗਿਆ ਹੈ ਪਰ ਇਹ ਗਰੰਟੀ ਪੂਰੀ ਨਹੀਂ ਹੋਈ। ਆਪਣੀ ਇਸ ਗਰੰਟੀ ਨੂੰ ਪੂਰਾ ਨਾ ਹੋਣ ਕਰਕੇ ਵਿਰੋਧੀ ਧਿਰ ਅਕਸਰ ਮੌਜੂਦਾ ਸਰਕਾਰ ਨੂੰ ਘੇਰਦੀ ਨਜ਼ਰ ਆਉਂਦੀ ਹੈ।

See also  ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਗੁਰਦੀਪ ਸਿੰਘ ਖੇੜਾ ਨੂੰ ਕੀਤਾ ਰਿਹਾਅ