ਸਰਕਾਰੀ ਸਕੂਲਾਂ ਦੀ ਅਧਿਆਪਕ ਯੂਨੀਅਨ ‘ਤੇ ਬੱਚਿਆਂ ਵੱਲੋਂ ਪੁਲਿਸ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ

ਗੁਰਦਾਸਪੁਰ ਦੇ ਕਸਬਾ ਘੁਮਾਨ ਵਿਖੇ ਸਰਕਾਰੀ ਸਕੂਲਾਂ ਦੀ ਅਧਿਆਪਕ ਯੂਨੀਅਨ ਅਤੇ ਸਰਕਾਰੀ ਸਕੂਲ ਵਿੱਚ ਪੜ੍ਹਦੇ ਬੱਚਿਆਂ ਵੱਲੋਂ ਲਗਾਤਾਰ ਕਸਬਾ ਘੁਮਾਣ ਦੇ ਸਕੂਲਾਂ ਵਿੱਚ ਹੋ ਰਹੀਆਂ ਚੋਰੀਆਂ ਅਤੇ ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਵਿਰੁੱਧ ਕਸਬਾ ਘੁਮਾਣ ਦੇ ਥਾਣੇ ਤੋਂ ਕੁਝ ਦੂਰੀ ਤੇ ਬਾਬਾ ਨਾਮਦੇਵ ਜੀ ਚੌਂਕ ਵਿੱਚ ਧਰਨਾ ਦਿੱਤਾ ਗਿਆ ਅਤੇ ਪੁਲਿਸ ਪ੍ਰਸ਼ਾਸਨ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।

ਉਥੇ ਹੀ ਧਰਨਾ ਦੇ ਰਹੇ ਅਧਿਆਪਕਾਂ ਅਤੇ ਬੱਚਿਆਂ ਨੇ ਦੱਸਿਆ ਕਿ ਉਹਨਾਂ ਦੇ ਸਕੂਲਾਂ ਚ ਲਗਾਤਾਰ ਚੋਰੀਆਂ ਹੋ ਰਹੀਆਂ ਹਨ ਅਤੇ ਸਕੂਲ ਚ ਸਾਰਾ ਸਾਮਾਨ ਕੰਪਿਊਟਰ ਆਦਿ ਸਾਮਾਨ ਲੈਕੇ ਚੋਰ ਫਰਾਰ ਹੋ ਗਏ ਜਦਕਿ ਪੁਲਿਸ ਵਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ |


ਉਥੇ ਹੀ ਮੌਕੇ ਪੁਲਿਸ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਨੇ ਪਹੁੰਚ ਅਪਨਾ ਪੱਖ ਦੱਸਿਆ ਅਤੇ ਜਲਦ ਚੋਰਾਂ ਨੂੰ ਗ੍ਰਿਫਤਾਰ ਕਰਨ ਦਾ ਅਸ਼ਵਾਸ਼ਨ ਦਿਤਾ ਜਿਸ ਤੋਂ ਬਾਅਦ ਇਹ ਧਰਨਾ ਖਤਮ ਹੋਇਆ |

See also  ਭਾਈ ਅੰਮ੍ਰਿਤਪਾਲ ਦੇ ਹੱਕ ਚ ਵੀਲ ਚੇਅਰ ਤੇ ਗੁਰਦਾਸਪੁਰ ਤੋਂ ਪਹੁੰਚਿਆ ਅਪਾਹਜ ਨੋਜਵਾਨ