ਅੱਜ ਸਾਡਾ ਮੀਡੀਆ ਦੇ ਨਾਲ ਮੁਖਾਤਬ ਹੋਣ ਦਾ ਵਿਸ਼ੇਸ਼ ਕਾਰਨ ਏਹ ਹੈ ਕੇ ਸਾਲ 2020 ਵਿਚ ਸ੍ਰੀ ਅਕਾਲ ਤਖਤ ਸਾਹਿਬ ਨੇ ਇੱਕ ਜਾਂਚ ਪੜਤਾਲ ਲਈ ਕਮੇਟੀ ਬਣਾਈ ਸੀ। ਏਹ ਕਮੇਟੀ ਬਣਾਉਣ ਦਾ ਕਾਰਨ ਸੀ ਕੇ ਗੁਰੂ ਗਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਲਾਪਤਾ ਹੋਣ ਦੀਆਂ ਸੂਚਨਾਵਾਂ ਸੰਗਤਾਂ ਤੱਕ ਪਹੁੰਚ ਰਹੀਆਂ ਸਨ। 2015 ਬੇਅਦਵੀਆਂ ਦੇ ਮਾੜੇ ਦੌਰ ਦੌਰਾਨ ਗੁਰਦੁਆਰਾ ਰਾਮਸਰ ਸਾਹਿਬ ਵਿਖੇ ਜਿਥੇ ਕੇ ਪਾਵਨ ਗੁਰੂ ਸਾਹਿਬ ਜੀ ਦੇ ਸਰੂਪਾਂ ਦੀ ਛਪਾਈ ਕੀਤਾ ਜਾਂਦੀ ਹੈ ਉਸ ਅਵਸਥਾਨ ਉੱਪਰ ਅਗ ਲੱਗਣ ਦੀ ਮੰਦ ਭਾਗੀ ਘਟਨਾ ਵਾਪਰ ਜਾਂਦੀ ਹੈ। ਜਿਸ ਵਿੱਚ ਅਨੇਕਾਂ ਸਰੂਪ ਅੱਗ ਨਾਲ ਨੁਕਸਾਨੇ ਜਾਂਦੇ ਹਨ।।
ਪ੍ਰੰਤੂ ਸਿਰੋਮਣੀ ਕਮੇਟੀ ਦਾ ਪਰਬੰਧ ਪੰਥ ਦਰਦੀ ਸੰਗਤਾਂ ਨੂ ਇਸ ਮੰਦ ਭਾਗੀ ਘਟਨਾ ਉਪਰੰਤ ਉਕਤ ਅਸਥਾਨ ਦੇ ਦਰਸ਼ਨ ਨਹੀ ਕਰਨ ਦਿੰਦਾ ਅਤੇ ਜਿਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਧ ਜਲੇ ਅੰਗ ਬੋਰਿਆਂ ਆਦਿ ਵਿੱਚ ਸਮੇਟ ਕੇ ਕਾਹਲੀ ਨਾਲ ਸ੍ਰੀ ਗੋਇੰਦਵਾਲ ਸਾਹਿਬ ਸਸਕਾਰ ਵਾਸਤੇ ਭੇਜ ਦਿੱਤਾ ਜਾਂਦਾ ਹੈ। ਇਸ ਮੰਦ ਭਾਗੀ ਘਟਨਾ ਵਾਪਰਨ ਸਮੇਂ ਸਰੂਪਾਂ ਦੀ ਗਿਣਤੀ 5/12/15/40/80 ਆਦਿ ਸੁਣਨ ਨੂ ਮਿਲਦੀ ਹੈ ਪ੍ਰੰਤੂ ਅਫਸੋਸ ਸਿਰੋਮਣੀ ਕਮੇਟੀ ਪ੍ਰਬੰਧ ਵਲੋਂ ਸ੍ਰੀ ਗੋਇੰਦਵਾਲ ਸਾਹਿਬ ਗੁਰ ਦੁਆਰਾ ਅੰਗੀਠਾ ਸਾਹਿਬ ਵਿਖੇ ਸਸਕਾਰ ਕਰਨ ਵੇਲੇ ਗਿਣਤੀ ਦਰਜ ਕਰਨ ਵਾਲੇ ਰਜਿਸਟਰ ਉੱਪਰ ਸਰੂਪਾਂ ਦੇ ਅੰਕੜੇ ਦਰਜ ਨਹੀਂ ਕੀਤੇ ਜਾਂਦੇ । ਸਿਰੋਮਣੀ ਕਮੇਟੀ ਦੀ ਇਸ ਅਣਗਹਿਲੀ ਦੇ ਕਾਰਨ ਸੰਗਤਾਂ ਵਿੱਚ ਭਾਰੀ ਰੋਸ ਪੈਦਾ ਹੋ ਜਾਂਦਾ ਹੈ । ਸੰਗਤਾਂ ਦੇ ਰੋਹ ਅਤੇ ਰੋਸ ਨੂ ਦੇਖਦਿਆਂ ਹੋਇਆਂ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਐਡਵੋਕੇਟ ਈਸ਼ਰ ਸਿੰਘ ਦੀ ਅਗਵਾਈ ਹੇਠ ਇਕ ਜਾਂਚ ਪੜਤਾਲ ਕਮੇਟੀ ਬਣਾਈ ਜਾਂਦੀ ਹੈ। ਜਿਸ ਦੀ ਜਾਂਚ ਪੜਤਾਲ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਦਾ ਲਾਪਤਾ ਹੋਣ ਦੀ ਮੰਦਭਾਗੀ ਘਟਨਾ ਨਿੱਕਲ ਕੇ ਸਾਹਮਣੇ ਆਉਂਦੀ ਹੈ। ਇਸ ਮੰਦ ਭਾਗੀ ਘਟਨਾ ਤੋਂ ਬਾਅਦ ਸੰਗਤਾਂ ਵਿੱਚ ਭਾਰੀ ਰੋਸ ਪਾਇਆ ਜਾਂਦਾ ਹੈ। ਮਿਤੀ 14ਸਿਤੰਬਰ 2020 ਨੂੰ ਤੇਜਾ ਸਿੰਘ ਸਮੁੰਦਰੀ ਹਾਲ ਦੇ ਸਾਹਮਣੇ ਗਾਇਬ ਹੋਏ 328 ਸਰੂਪਾਂ ਦੇ ਸਬੰਧ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਮੋਰਚਾ ਲਾਇਆ ਜਾਂਦਾ ਹੈ ।
ਸਿਰੋਮਣੀ ਕਮੇਟੀ ਦੀ ਗੁੰਡਾ ਫੋਰਸ ਵਲੋਂ 41 ਵੇ ਦਿਨ ਸਿੰਘਾਂ ਉਤੇ ਭਾਰੀ ਤਸਦਦ ਕਰਨ ਉੱਪਰੰਤ ਖਦੇੜ ਦਿੱਤਾ ਜਾਂਦਾ ਹੈ। ਜਿਸ ਵਿੱਚ ਸ਼ਾਂਤ ਮਈ ਸੰਘਰਸ਼ ਕਰ ਰਹੇ ਸਿੰਘਾਂ ਉਪਰ 307 ਵਰਗੀਆਂ ਸੰਗੀਨ ਧਾਰਾਵਾਂ ਲਾ ਕੇ ਪਰਚੇ ਦਰਜ ਕੀਤੇ ਜਾਂਦੇ ਹਨ ਉਸ ਤੋਂ ਉਪਰੰਤ ਭਾਈ ਸੁਖਜੀਤ ਸਿੰਘ ਖੋਸਾ ਨੂ ਜੇਲ੍ਹ ਭੇਜ ਦਿੱਤਾ ਜਾਂਦਾ ਹੈ । ਭਾਈ ਬਲਦੇਵ ਸਿੰਘ ਵਡਾਲਾ ਮੋਰਚੇ ਨੂੰ ਅੱਗੇ ਤੋਰਦੇ ਹੋਏ ਦਰਬਾਰ ਸਾਹਿਬ ਦੇ ਗਲਿਆਰੇ ਚ ਪੱਕਾ ਮੋਰਚਾ ਲਾ ਦਿੰਦੇ ਹਨ ਜੋ ਅਜ ਵੀ ਨਿਰੰਤਰ ਜਾਰੀ ਹੈ ਅਫਸੋਸ ਨਾਲ ਅਜ ਤੁਹਾਡੇ ਸਾਹਮਣੇ ਦਸਣਾ ਪੈ ਰਿਹਾ ਹੈ ਕਿ ਜਿਹੜਾ ਸਿਰੋਮਣੀ ਕਮੇਟੀ ਦਾ ਪਰਬੰਧ ਪਰਧਾਨ ਲੋਗੋਂਵਾਲ ਦੇ ਰੂਪ ਵਿੱਚ ਏਹ ਕਹਿ ਰਿਹਾ ਸੀ ਕੇ ਜਿੰਨਾ ਲੋਗਾਂ ਨੇ ਏਹ ਮੰਦ ਭਾਗੀ ਘਟਨਾ ਨੂ ਇੰਜਾਮ ਦਿੱਤਾ ਸੀ ਉਹਨਾਂ ਉਪਰ ਫੌਜ ਦਾਰੀ ਮੁਕੱਦਮੇ ਦਰਜ ਕਰਾਂ ਗੇ ਕਿਸੇ ਕੀਮਤ ਤੇ ਵੀ ਦੋਸ਼ੀ ਬਖਸ਼ੇ ਨਹੀ ਜਾਣ ਗੇ
ਅਫਸੋਸ ਕੇ ਇਕ ਹਫਤੇ ਬਾਅਦ ਹੀ ਪਰਧਾਨ ਅਪਨੇ ਬਿਆਨ ਤੋਂ ਮੁੱਕਰ ਜਾਂਦਾ ਹੈ । ਉਸ ਤੋਂ ਉਪਰੰਤ ਬੀਬੀ ਜਗੀਰ ਕੌਰ ਨੂ ਪਰਧਾਨਗੀ ਦੇ ਅਹੁਦੇ ਨਾਲ ਨਿਵਾਜਿਆ ਜਾਂਦਾ ਹੈ। ਬੀਬੀ ਜੀ ਆਪਣੇ ਕਾਰਜਕਾਲ ਦੌਰਾਨ ਚੁੱਪੀ ਨਹੀ ਤੋੜਦੇ। ਹੁਣ ਵਾਰੀ ਆ ਜਾਂਦੀ ਹੈ ਹਰਜਿੰਦਰ ਸਿੰਘ ਧਾਮੀ ਦੀ। ਏਹ ਆਏ ਦਿਨ ਡੀਂਗਾਂ ਮਾਰਦੇ ਸਨ ਕੇ ਮੈਂ ਸੰਗਤਾਂ ਸਾਹਮਣੇ ਸਚ ਲੈ ਕੇ ਆਵਾਂ ਗਾ। ਬੀਤੇ ਕਲ ਜੋ ਪਰਧਾਨ ਜੀ ਵਲੋਂ ਅਧੂਰੀ ਜਾਣਕਾਰੀ ਸੰਗਤਾਂ ਸਾਹਮਣੇ ਰੱਖਣ ਨਾਲ ਇਕ ਵਾਰ ਫਿਰ ਰੋਸ ਜਾਗ ਗਿਆ ਹੈ ।