ਅਜ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੌਣ ਪਹੁੰਚੇ ਸੁਖਬੀਰ ਬਾਦਲ ਵਲੋ ਪਤਰਕਾਰਾ ਨੂੰ ਸੰਬੋਧਨ ਕਰਦਿਆ ਆਪ ਸਰਕਾਰ ਅਤੇ ਮੁਖ ਮੰਤਰੀ ਭਗਵੰਤ ਸਿੰਘ ਮਾਨ ਤੇ ਤਿਖੇ ਸਬਦੀ ਹਮਲੇ ਕਰਦਿਆ ਕਿਹਾ ਕਿ ਭਗਵੰਤ ਮਾਨ ਨਹੀ ਭਗਵੰਤ ਬੇਈਮਾਨ ਹੈ ਜੋ ਕਿ ਕੇਜਰੀਵਾਲ ਦਾ ਪਿੱਠੂ ਬਣ ਪਿਛੇ ਪਿਛੈ ਲਗਾ ਫਿਰਦਾ ਉਸਨੂੰ ਚਾਹੀਦਾ ਹੈ ਕਿ ਪੰਜਾਬ ਦੇ ਲੌਕਾ ਦਾ ਮਾਨ ਬਣ ਪੰਜਾਬੀਅਤ ਦੀ ਗਲ ਕਰੇ ਬਾਰਿਸ਼ ਵਿਚ ਨੁਕਸਾਨਿਆ ਫਸਲਾ ਸੰਬਧੀ ਕੇਦਰ ਸਰਕਾਰ ਕੌਲੌ ਕੁਦਰਤੀ ਆਪਦਾ ਦਾ ਹਵਾਲਾ ਦੇ 50,000 ਤਕ ਦਾ ਮੁਆਵਜਾ ਤੁਰੰਤ ਜਾਰੀ ਕਰਵਾਏ ਅਤੇ ਕਿਸਾਨਾ ਨੂੰ ਰਾਹਤ ਦੇਵੇ।
ਉਹਨਾ ਕਿਹਾ ਕਿ ਸਟੇਜ ਚਲਾਉਣ ਵਾਲੇ ਕਦੇ ਸਰਕਾਰ ਨਹੀ ਚਲਾ ਸਕਦੇ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਮੌਕੇ ਪੰਜਾਬ ਤਰੱਕੀ ਦੀਆ ਰਾਹਾ ਤੇ ਸੀ ਹੁਣ ਛੇ ਸਾਲ ਵਿਚ ਪੰਜਾਬ ਦੇ ਵਿਕਾਸ ਨੂੰ ਪਛਾੜਿਆ ਗਿਆ।
ਪੰਜਾਬ ਵਿਚ ਬੇਕਸੂਰ ਨੋਜਵਾਨਾ ਤੇ ਨਜਾਇਜ ਪਰਚੇ ਦੇ ਉਹਨਾ ਨੂੰ ਮੁੜ ਕਾਲੇ ਦੌਰ ਵਲ ਧਕੇਆ ਜਾ ਰਿਹਾ ਹੈ ਇਹ ਬਿਲਕੁਲ ਵੀ ਠੀਕ ਨਹੀ ਬਾਰਡਰ ਸਟੈਟ ਉਪਰ ਸਪੈਸ਼ਲ ਧਿਆਨ ਦੇਣ ਦੀ ਲੋੜ ਹੈ।ਆਪ੍ਰੇਸ਼ਨ ਅਮ੍ਰਿਤਪਾਲ ਦੇ ਨਾਮ ਤੇ ਪੰਜਾਬ ਦੇ ਮੀਡੀਆ ਨੂੰ ਟਾਰਗੇਟ ਕਰਨਾ ਉਹਨਾ ਨੂੰ ਨਜਾਇਜ ਪੁਛਗਿਛ ਦਾ ਹਿਸਾ ਬਣਾਉਣਾ ਲੋਕਤੰਤਰ ਦਾ ਘਾਣ ਹੈ ਅਸੀ ਇਸ ਸੰਬਧੀ ਪਤਰਕਾਰ ਭਾਈਚਾਰੇ ਦੇ ਨਾਲ ਖੜੇ ਹਾਂ