ਸ਼੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ ,ਪੰਜ ਪਿਆਰਿਆਂ ਦੀਅਗਵਾਈ ਚ ਨਗਰ ਕੀਰਤਨ ਦਾ ਕੀਤਾ ਆਯੋਜਨ

ਸ਼੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਪੂਰੀ ਦੁਨੀਆ ਚ ਵਸਦੀਆਂ ਸੰਗਤਾਂ ਵਲੋਂ ਬੜੇ ਚਾਅ ਨਾਲ ਮਨਾਇਆ ਜਾਂਦਾ ਹੈ ਅਤੇ ਇਸ ਸੰਬੰਧੀ ਨਗਰ ਕੀਰਤਨ ਦਾ ਵੀ ਆਯੋਜਨ ਸੰਗਤਾਂ ਵਲੋਂ ਕੀਤਾ ਜਾਂਦਾ ਹੈ।


ਹੁਸ਼ਿਆਰਪੁਰ ਵਿੱਚ ਵੀ ਅੱਜ ਇਸੇ ਲੜੀ ਤਹਿਤ ਪੰਜ ਪਿਆਰਿਆਂ ਦੀ ਅਗਵਾਈ ਚ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਜਿਸ ਚ ਸੰਗਤਾਂ ਨੇ ਹੁੰਮ ਹੁਮਾ ਕੇ ਹਾਜਰੀ ਲਵਾਈ। ਇਸ ਦੌਰਾਨ ਸ਼ਿਹਰ ਚ ਸੰਗਤਾਂ ਲਈ ਥਾਂ ਥਾਂ ਤੇ ਲੰਗਰਾਂ ਦੇ ਪ੍ਰਬੰਧ ਕੀਤੇ ਗਏ ਅਤੇ ਗੱਲਬਾਤ ਦੌਰਾਨ ਧਾਰਮਿਕ ਆਗੂਆਂ ਨੇ ਕਿਹਾ ਕਿ ਸ਼੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਨਾਲ ਤਨ ਮਨ ਨੂੰ ਸ਼ਾਂਤੀ ਹੁੰਦੀ ਹੈ ਅਤੇ ਓਹਨਾਂ ਦੇ ਪ੍ਰਕਾਸ਼ ਪੁਰਬ ਮੌਕੇ ਨਗਰ ਕੀਰਤਨ ਰਾਹੀਂ ਸੰਗਤ ਨੂੰ ਗੁਰੂ ਦੀ ਬਾਣੀ ਨਾਲ ਜੁੜਨ ਦਾ ਸੁਨੇਹਾ ਵੀ ਮਿਲਦਾ ਹੈ ।

See also  'ਆਪ' ਮੰਤਰੀਆਂ ਦਾ ਅੰਮ੍ਰਿਤਸਰ ਕੁਲਚਿਆਂ ਦਾ ਖੁਲ੍ਹੀਆਂ ਰਾਜ਼, 5500 ਰੁਪਏ ਲਈ ਫਸਾ ਲਏ ਸਿੰਘ