ਸ਼ਿਵ ਸੈਨਾ ਆਗੂ ਹਰੀਸ਼ ਸਿੰਗਲਾ ‘ਤੇ ਚੱਲੀ ਗੋਲੀ

ਜਦ ਤੋ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਸੂਬੇ ਵਿੱਚ ਹਰ ਦਿਨ ਘਟਨਾਵਾਂ ਹੁੰਦੀਆ ਰਹਿੰਦੀਆਂ ਹਨ , ਖ਼ਬਰ ਪਟਿਆਲਾ ਤੋਂ ਸਾਹਮਣੇ ਆ ਰਹੀ ਹੈ, ਇੱਥੇ ਸ਼ਿਵ ਸੈਨਾ ਆਗੂ ਹਰੀਸ਼ ਸਿੰਗਲਾ ‘ਤੇ ਉਸਦੇ ਆਪਣੇ ਹੀ ਸਰਕਾਰੀ ਗੰਨਮੈਨ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ। ਗੰਨਮੈਨ ਨਸ਼ੇ ‘ਚ ਧੁੱਤ ਸੀ ਅਤੇ ਉਸਨੇ ਹਰੀਸ਼ ਸਿੰਗਲਾ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ, ਜੋ ਕਿ ਸਾਰੀ ਸਕਿਓਰਿਟੀ ਦੇ ਸਾਹਮਣੇ ਗੰਨਮੈਨ ਵੱਲੋਂ ਸਰਕਾਰੀ AK-47 ਲੋਡ ਕਰਕੇ ਹਰੀਸ਼ ਸਿੰਗਲਾ ‘ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਗਈ। ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ‘ਚ ਕੈਦ ਹੋ ਗਈ। ਹਰੀਸ਼ ਸਿੰਗਲਾ ਨੇ ਇਸ ਦੀ ਸੂਚਨਾ ਆਈ. ਜੀ. ਪਟਿਆਲਾ ਅਤੇ ਐੱਸ. ਐੱਸ. ਪੀ. ਪਟਿਆਲਾ ਨੂੰ ਮੌਕੇ ‘ਤੇ ਦਿੱਤੀ। ਇਸ ਦੇ ਨਾਲ ਹੀ ਸਬੰਧਿਤ ਥਾਣਾ ਕੋਤਵਾਲੀ ਦੇ ਐੱਸ. ਐੱਚ. ਓ. ਨੇ ਮੌਕੇ ‘ਤੇ ਦੋਸ਼ੀ ਪੁਲਸ ਮੁਲਾਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਦੋਸ਼ੀ ਪੁਲਸ ਮੁਲਾਜ਼ਮ ਏ. ਐੱਸ. ਆਈ. ਪਰਮਜੀਤ ਸਿੰਘ ਖ਼ਿਲਾਫ਼ ਤੁਰੰਤ 307 ਦਾ ਮਾਮਲਾ ਦਰਜ ਕਰਨ ਦੀ ਹਰੀਸ਼ ਸਿੰਗਲਾ ਵੱਲੋਂ ਮੰਗ ਕੀਤੀ ਗਈ। ਨਾਲ ਹੀ ਹਰੀਸ਼ ਸਿੰਗਲਾ ਨੇ ਮੰਗ ਕੀਤੀ ਉਨ੍ਹਾਂ ਨੂੰ ਸੁਰੱਖਿਆ ਦੇ ਤੌਰ ‘ਤੇ ਵਧੀਆ ਮੁਲਾਜ਼ਮ ਦਿੱਤੇ ਜਾਣ।

post by parmvir singh

See also  ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਲੱਗਿਆ ਪੁਲਿਸ ਦਾ ਡੇਰਾ, ਪੁਲਿਸ ਛਾਉਣੀ 'ਚ ਤਬਦੀਲ ਹੋਈ ਯੂਨੀਵਰਸਿਟੀ