ਵੱਡੀ ਖ਼ਬਰ: ਬਰਖ਼ਾਸਤ ਸਾਬਕਾ ਐੱਸਐੱਸਪੀ ਰਾਜਜੀਤ ਸਿੰਘ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ

ਨਵੀਂ ਦਿੱਲੀ: ਡਰੱਗ ਰੈਕੇਟ ਕੇਸ ‘ਚ ਪੁਲਿਸ ਦੀ ਗ੍ਰਿਫ਼ਤ ਤੋਂ ਫ਼ਰਾਰ ਚੱਲ ਰਹੇ ਬਰਖ਼ਾਸਤ ਸਾਬਕਾ ਐੱਸਐੱਸਪੀ ਰਾਜਜੀਤ ਸਿੰਘ ਨੂੰ ਆਖਰਕਾਰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਸੁਪਰੀਮ ਕੋਰਟ ਨੇ ਉਨ੍ਹਾਂ ਵੱਲੋਂ ਲਾਈ ਗਈ ਅਗਾਓ ਜ਼ਮਾਨਤ ਦੀ ਅਰਜ਼ੀ ਨੂੰ ਮੰਨਜ਼ੂਰ ਕਰ ਲਿਆ ਹੈ। ਇਸ ਤੋਂ ਪਹਿਲਾ ਉਨ੍ਹਾਂ ਵੱਲੋਂ ਹਾਈਕੋਰਟ ਵਿਚ ਜ਼ਮਾਨਤ ਦੀ ਅਰਜ਼ੀ ਲਗਾਈ ਗਈ ਸੀ ਪਰ ਕੋਰਟ ਨੇ ਉਨ੍ਹਾਂ ਦੀ ਅਰਜ਼ੀ ਨੂੰ ਖਾਰਜ ਕਰ ਦਿੱਤਾ ਸੀ। ਸੁਪਰੀਮ ਕੋਰਟ ਨੇ ਰਾਜਜੀਤ ਨੂੰ ਰੋਜ਼ਾਨਾ IO ਕੋਲ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਮੁਹਾਲੀ ਵਿਸ਼ੇਸ਼ ਕੋਰਟ ਨੇ ਉਸ ਨੂੰ ਭਗੌੜਾ ਐਲਾਨਿਆ ਹੋਇਆ ਹੈ। ਉਸ ਖਿਲਾਫ਼ ਲੁਕ ਆਉਟ ਨੋਟਿਸ ਵੀ ਜਾਰੀ ਕੀਤਾ ਹੋਇਆ ਹੈ।

See also  CM ਮਾਨ ਦਾ ਮਨਪ੍ਰੀਤ ਬਾਦਲ ਤੇ ਤੰਜ ""ਖੁਦ ਹੀ ਕਹਿਤੇ ਥੇ ਕਰਲੋ ਜੋ ਕਰਨਾ ਹੈ ਹਮ ਇੰਤਜ਼ਾਰ ਕਰੇਂਗੇ"