ਵੱਡੀ ਖ਼ਬਰ: ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ ਬੀਜੇਪੀ ਆਗੂ ਸਤਿਕਾਰ ਕੌਰ ਵਿਜੀਲੈਂਸ ਅੜੀਕੇ

ਚੰਡੀਗੜ੍ਹ: ਫਿਰੋਜ਼ਪੁਰ ਦਿਹਾਤੀ ਤੋਂ ਸਾਬਕਾ ਵਿਧਾਇਕ ਤੇ ਬੀਜੇਪੀ ਆਗੂ ਸਤਿਕਾਰ ਕੌਰ ਤੇ ਉਹਨਾਂ ਦੇ ਪਤੀ ਨੂੰ ਵਿਜੀਲੈਂਸ ਨੇ ਹਿਰਾਸਤ ਵਿਚ ਲਿਆ ਹੈ। ਵਿਜੀਲੈਂਸ ਪਿਛਲੇ 7-8 ਮਹੀਨਿਆਂ ਤੋਂ ਇਸ ਕੇਸ ਦੀ ਜਾਂਚ ਕਰ ਰਹੀ ਸੀ। ਅਪ੍ਰੈਲ ਮਹੀਨੇ ਦੇ ਵਿਚ ਵਿਜੀਲੈਂਸ ਵੱਲੋਂ ਸਾਬਕਾ ਵਿਧਾਇਕਾਂ ਦੇ ਘਰ ਰੇਡ ਵੀ ਕੀਤੀ ਗਈ ਸੀ। ਉਹਨਾਂ ਨੂੰ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਮਾਇਨਿੰਗ ਵਿਚ ਵੀ ਸ਼ਮੂਲੀਅਤ ਪਾਈ ਗਈ ਹੈ। ਫਿਰੋਜ਼ਪੁਰ ਵਿਚ ਹੀ FIR ਦਰਜ ਕੀਤੀ ਗਈ ਹੈ।

ਵਿਜੀਲੈਂਸ ਦਾ ਸਭ ਤੋਂ ਵੱਡਾ ਐਕਸ਼ਨ! BJP ਦੇ ਵੱਡੇ ਆਗੂ ਗ੍ਰਿਫਤਾਰ,ਵੋਟਾਂ ਤੋਂ ਪਹਿਲਾ BJP ਨੂੰ ਵੱਡਾ ਝਟਕਾ !

 

See also  ਜਲੰਧਰ ਤੋਂ 'ਆਪ' ਵਿਧਾਇਕ ਸ਼ੀਤਲ ਅੰਗੁਰਾਲ ਦੀ ਗੱਡੀ 'ਤੇ ਬਦਮਾਸ਼ਾਂ ਵੱਲੋਂ ਹਮਲਾ, ਬਾਲ-ਬਾਲ ਬੱਚਿਆ ਪਰਿਵਾਰ