ਰਾਜਪੁਰੇ ਦੇ ਦਿਲੀ ਅੰਮ੍ਰਿਤਸਰ ਨੈਸਨਲ ਹਾਈਵੇ ਤੋਂ ਸਾਹਮਣੇ ਆ ਰਹੀ ਹੈ ਜਿਥੇ ਹਰਪਾਲ ਚੀਮਾ ਵੱਲੋਂ ਲਾਇਵ ਰੇਡ ਮਾਰੀ ਗਈ ਹੈ ਜਿਥੇ ਬਗੈਰ ਬਿਲਾ ਦੇ 15-16 ਟਰੱਕ ਫੜੇ ਗਏ ਤੇ 10 ਲੱਖ ਰੁਪਏ ਦਾ ਜ਼ੁਰਮਾਨਾ ਵੀ ਲਗਾਇਆ ਗਿਆ ਹੈ ਤੇ ਉਥੇ ਹੀ ਟੈਕਸ ਚੋਰੀ ਦੇ ਖਿਲਾਫ ਵੱਡਾ ਐਕਸ਼ਨ ਲਿੱਤਾ ਹੈ ਤੇ ਹਰਪਾਲ ਚੀਮਾ ਵੱਲੋਂ ਟਰੱਕਾਂ ਦੀ ਤਲਾਸ਼ੀ ਵੀ ਕੀਤੀ ਗਈ ਹੈ ਤੇ ਕੁਝ ਟਰੱਕਾ ਨੂੰ ਸੀਲ ਵੀ ਕਰ ਦਿਤਾ ਹੈ ਤੇ ਕੁਝ ਟਰੱਕਾਂ ਨੂੰ ਜ਼ਬਤ ਵੀ ਕੀਤਾ ਗਿਆ ਹੈ।
ਇਸ ਮੌਕੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਉਹ ਆਪਣੇ ਵਿਧਾਨ ਸਭਾ ਖੇਤਰ ਜਾ ਰਹੇ ਸਨ ਉਦੋਂ ਉਨ੍ਹਾਂ ਨੂੰ ਜੀਐੱਸਟੀ ਚੋਰੀ ਹੋਣ ਦੀ ਸ਼ਿਕਾਇਤ ਮਿਲੀ ਤਾਂ ਉਨ੍ਹਾਂ ਨੇ ਵਿਭਾਗੀ ਅਧਿਕਾਰੀਆਂ ਨੂੰ ਲਿਜਾ ਕੇ ਜਾਂਚ ਕੀਤੀ। ਉਨ੍ਹਾਂ ਕਿਹਾ ਕਿ ਕੁਝ ਟਰੱਕ ਵਾਲਿਆਂ ਕੋਲ ਲੋਡਿਡ ਮਾਲ ਦੇ ਬਿੱਲ ਨਹੀਂ ਹੁੰਦੇ ਹਨ। ਅਜਿਹਾ ਹੀ ਇਕ ਟਰੱਕ ਕਬਾੜ ਦਾ ਮਾਲ ਲੈ ਕੇ ਜਾ ਰਿਹਾ ਸੀ ਜਿਸ ਕੋਲ ਬਿੱਲ ਨਹੀਂ ਸੀ।
ਜੀਐੱਸਟੀ ਤੇ ਟੈਕਸ ਚੋਰੀ ਖਿਲਾਫ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ ਸਾਹਮਣੇ ਆਈ ਹੈ। ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਅੱਜ ਰਾਜਪੁਰਾ ਵਿਚ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇ ‘ਤੇ ਛਾਪਾ ਮਾਰਦੇ ਹੋਏ ਟਰੱਕਾਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਵਿੱਤ ਮੰਤਰੀ ਨੇ ਬਿਨਾਂ ਬਿੱਲ ਦੇ 15-16 ਟਰੱਕ ਫੜੇ। ਇਨ੍ਹਾਂ ਟਰੱਕਾਂ ‘ਤੇ 10 ਲੱਖ ਦਾ ਜੁਰਮਾਨਾ ਲਗਾਇਆ ਗਿਆ ਹੈ।
ਮੰਤਰੀ ਚੀਮਾ ਨੇ ਕਿਹਾ ਕਿ ਅਜਿਹੇ ਸਾਰੇ ਟਰੱਕ ਚਾਲਕਾਂ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਨੂੰ ਜੁਰਮਾਨਾ ਲਗਾਇਆ ਜਾ ਰਿਹਾ ਹੈ। ਅੱਜ ਹੋਈ ਚੈਕਿੰਗ ਦੌਰਾਨ ਬਿਨਾਂ ਬਿੱਲ ਦੇ ਲਗਭਗ 15-16 ਟਰੱਕ ਫੜੇ ਗਏ ਹਨ ਤੇ ਉਨ੍ਹਾਂ ਕੋਲੋਂ 10 ਲੱਖ ਦਾ ਜੁਰਮਾਨਾ ਵਸੂਲਿਆ ਗਿਆ ਹੈ।