ਵਿਸ਼ਵ ਕੱਪ ਦਾ ਮੈਚ ਮੋਹਾਲੀ ਸਟੇਡੀਅਮ ‘ਚ ਨਹੀਂ ਖੇਡਿਆ ਜਾਵੇਗਾ

ਬੀਸੀਸੀਆਈ ਮੋਹਾਲੀ ‘ਚ ਵਿਸ਼ਵ ਕੱਪ ਦੀ ਮੇਜ਼ਬਾਨੀ ਨਹੀਂ ਕਰੇਗਾ। ਭਾਰਤ ਵਿੱਚ 5 ਅਕਤੂਬਰ ਤੋਂ 19 ਨਵੰਬਰ ਤੱਕ ਹੋਣ ਵਾਲੇ ਇੱਕ ਰੋਜ਼ਾ ਵਿਸ਼ਵ ਕੱਪ ਦੇ ਸਥਾਨ ਦੀ ਲਿਸਟ ਸਾਹਮਣੇ ਆਈ, ਜਿਸ ‘ਚ ਮੋਹਾਲੀ ਦਾ ਨਾਂ ਸ਼ਾਮਲ ਨਹੀਂ ਹੈ। ਇਸ ਸਾਲ ਦੇ ਅੰਤ ਵਿੱਚ ਭਾਰਤ ਵਿੱਚ ਆਈਸੀਸੀ ਵਨਡੇ ਵਿਸ਼ਵ ਕੱਪ ਦਾ ਆਯੋਜਨ ਕੀਤਾ ਜਾਵੇਗਾ, ਜਿਸ ਲਈ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ, ਪਰ ਹੋ ਸਕਦਾ ਹੈ ਕਿ ਇਸ ਵਾਰ ਮੋਹਾਲੀ ‘ਚ ਬੀਸੀਸੀਆਈ ਵਿਸ਼ਵ ਕੱਪ ਦੀ ਮੇਜ਼ਬਾਨੀ ਨਾ ਕਰੇ। ਇੱਥੇ ਕੌਂਸਟ੍ਰਕਸ਼ਨ ਦਾ ਕੰਮ ਚੱਲ ਰਿਹਾ ਹੈ। ਇਸ ਕਾਰਨ ਮੁਹਾਲੀ ‘ਚ ਵਿਸ਼ਵ ਕੱਪ ਦਾ ਮੈਚ ਨਹੀਂ ਖੇਡਿਆ ਜਾ ਸਕਦਾ ਹੈ। ਹਾਲਾਂਕਿ ਹੁਣ ਤੱਕ ਬੀਸੀਸੀਆਈ ਵੱਲੋਂ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਦੱਸ ਦੇਈਏ ਕਿ ਮੋਹਾਲੀ ‘ਚ ਆਈਸੀਸੀ ਵਿਸ਼ਵ ਕੱਪ 2011 ਦੀ ਭਾਰਤ ਬਨਾਮ ਪਾਕਿਸਤਾਨ ਸੈਮੀਫਾਈਨਲ ਦੀ ਮੇਜ਼ਬਾਨੀ ਹੋਈ ਸੀ।

See also  ਡਾਕ ਪਾਰਸਲ ਰਾਹੀਂ ਵਿਦੇਸ਼ਾਂ ਵਿੱਚ ਆਫੀਮ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼