ਵਿਮੁਕਤ ਜਾਤੀ ਕਬੀਲੇ ਵਲੋਂ ਦਿੱਤਾ ਧਰਨਾ ਪੁਲਿਸ ਨੇ ਜ਼ਬਰੀ ਚੁਕਵਾਇਆ।

ਸਿੱਖਿਆ ਵਿਭਾਗ ਚ ਵਿਮੁਕਤ ਜਾਤੀ ਸਬੰਧੀ ਦੋ ਪ੍ਰਤੀਸ਼ਤ ਰਿਜ਼ਰਵੇਸ਼ਨ ਨੂੰ ਇੱਕ ਪੱਤਰ ਰਾਹੀਂ ਪੰਜਾਬ ਸਰਕਾਰ ਵੱਲੋਂ ਰੱਦ ਕੀਤੇ ਜਾਣ ਦੇ ਰੋਸ ਵੱਜੋਂ ਪਿਛਲੇ ਕਰੀਬ ਚਾਰ ਮਹੀਨੇ ਤੋਂ ਵਿਮੁਕਤ ਜਾਤੀ ਕਬੀਲੇ ਦੇ ਲੋਕਾਂ ਵੱਲੋਂ ਕੇਬਨਿਟ ਮੰਤਰੀ ਡਾ. ਬਲਜੀਤ ਕੌਰ ਦੇ ਫਰੀਦਕੋਟ ਵਿਖੇ ਰਿਹਾਇਸ਼ ਦੇ ਬਾਹਰ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਸੀ ਜਿਸ ਨੂੰ ਦੇਰ ਰਾਤ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਸੁਭਾ ਕਰੀਬ ਚਾਰ ਵਜੇ ਜ਼ਬਰੀ ਚੁਕਵਾ ਦਿਤਾ।

protest

ਧਰਨਾਕਾਰੀਆਂ ਨੂੰ ਹਿਰਾਸਤ ਚ ਲੈਕੇ ਪੁਲਿਸ ਆਪਣੇ ਨਾਲ ਸਦਰ ਥਾਣਾ ਵਿਖੇ ਲੈ ਗਈ ਅਤੇ ਧਰਨੇ ਵਾਲੀ ਜਗ੍ਹਾ ਤੇ ਲੱਗੇ ਟੈਂਟ ਅਤੇ ਬੋਰਡ ਆਦਿ ਚੁਕਵਾ ਕੇ ਉਕਤ ਜਗ੍ਹਾ ਨੂੰ ਬਿਲਕੁਲ ਖਾਲੀ ਕਰਵਾ ਦਿੱਤਾ ਗਿਆ। ਸੂਤਰਾਂ ਮੁਤਾਬਿਕ ਪੁਲਿਸ ਵੱਲੋਂ ਵਿਮੁਕਤ ਜਾਤੀ ਕਬੀਲੇ ਦੇ ਕਈ ਆਗੂਆਂ ਨੂੰ ਵੀ ਪੁਲਿਸ ਨੇ ਉਨ੍ਹਾਂ ਦੇ ਘਰਾਂ ਤੋਂ ਆਪਣੀ ਹਿਰਾਸਤ ਚ ਲਿਆ ਗਿਆ ਤਾਂ ਜੋ ਇਸ ਕਾਰਵਾਈ ਦਾ ਵਿਰੋਧ ਨਾ ਹੋ ਸਕੇ। ਫਿਲਹਾਲ ਇਸ ਕਾਰਵਾਈ ਨੂੰ ਲੈ ਕੇ ਵਿਮੁਕਤ ਜਾਤੀ ਕਬੀਲੇ ਦੇ ਆਗੂਆਂ ਦਾ ਕੋਈ ਪ੍ਰਤੀਕਰਮ ਸਾਹਮਣੇ ਨਹੀਂ ਆਇਆ ਨਾ ਹੀ ਪੁਲਿਸ ਵੱਲੋ ਇਸ ਸਬੰਧੀ ਕੋਈ ਜਾਣਕਾਰੀ ਦਿੱਤੀ ਜਾ ਰਹੀ ਹੈ, ਉਥੇ ਡਾ. ਬਲਜੀਤ ਕੌਰ ਦੇ ਪੜੋਸੀ ਮਹਿਲਾਂ ਨੇ ਦੱਸਿਆ ਕਿ ਰਾਤ ਕਰੀਬ ਚਾਰ ਵਜੇ ਪੁਲਿਸ ਵੱਲੋਂ ਇਥੇ ਧਰਨਾ ਦੇ ਰਹੇ ਲੋਕਾਂ ਨੂੰ ਆਪਣੇ ਗੱਡੀ ਚ ਬਿਠਾ ਕੇ ਨਾਲ਼ ਲੈ ਗਏ ਅਤੇ ਉਨ੍ਹਾਂ ਦਾ ਸਾਰਾ ਸਮਾਨ ਵੀ ਇਥੋਂ ਚੁਕਵਾ ਦਿੱਤਾ ਗਿਆ।

post by parmvir singh

See also  24 ਦਿਨਾਂ ਤੋਂ ਲਾਪਤਾ ਦੀ ਲਾਸ਼ ਸੜਕ ਤੇ ਰੱਖ ਕੇ ਕੀਤਾ ਰੋਸ