ਵਿਦੇਸ਼ ਜਾਣ ਦੀ ਚਾਹਤ ਨੇ ਮਾਪਿਆ ਦਾ ਇਕਲੌਤਾ ਪੁੱਤ ਨਿਗਲਿਆ

ਜ਼ਿਲ੍ਹਾ ਬਠਿੰਡਾ ਦੇ ਪਿੰਡ ਫੁੱਲੋ ਮਿੱਠੀ ਵਿਖੇ ਵਿਦੇਸ਼ ਜਾਣ ਦੀ ਚਾਹਤ ਨੇ ਮਾਪਿਆ ਦਾ ਇਕਲੌਤਾ ਨੌਜ਼ਵਾਨ ਪੁੱਤ ਨਿਗਲ ਲਿਆ, ਬਾਹਰ ਜਾਣ ਦੇ ਅਰਮਾਨ ਪੂਰੇ ਨਾ ਹੁੰਦੇ ਵੇਖ ਨੌਜ਼ਵਾਨ ਮਾਨਸਿ਼ਕ ਪ੍ਰੇ਼ਸ਼ਾਨੀ ’ਚ ਰਹਿਣ ਲੱਗ ਪਿਆ ਅਤੇ ਇਸੇ ਪ੍ਰੇਸ਼ਾਨੀ ਕਾਰਨ ਹੀ ਉਸ ਨੇ ਘਰ ’ਚ ਲੱਗੇ ਦਰੱਖਤ ਨਾਲ ਫਾਹਾ ਲਗਾ ਕੇ ਆਪਣੀ ਖੁਦਕੁਸ਼ੀ ਕਰ ਲਈ। ਮ੍ਰਿਤਕ ਨੌਜਵਾਨ ਦੇ ਪਿਤਾ ਵੀ 6 ਸਾਲ ਪਹਿਲਾ ਮੌਤ ਹੋ ਚੁੱਕੀ ਹੈ ਅਤੇ ਹੁਣ ਘਰ ’ਚ ਕੇਵਲ ਨੌਜ਼ਵਾਨ ਦੀ ਮਾਂ ਹੀ ਰਹਿ ਗਈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਅਕਾਸ਼ਦੀਪ ਸਿੰਘ (22) ਪੁੱਤਰ ਜਗਸੀਰ ਸਿੰਘ ਨੇ ਬਾਰ੍ਹਵੀਂ ਕਲਾਸ ਦੀ ਪੜ੍ਹਾਈ ਪੂਰੀ ਕਰਕੇ ਕੈਨੇਡਾ ਜਾਣ ਲਈ ਕੋਰਸ ਕੀਤਾ ਹੋਇਆ ਸੀ, ਪ੍ਰੰਤੂ ਕਿਸੇ ਕਾਰਨ ਉਹ ਕੈਨੇਡਾ ਜਾ ਨਹੀਂ ਸਕਿਆ ਜਿਸ ਦੇ ਚੱਲਦਿਆਂ ਉਹ ਮਾਨਸਿ਼ਕ ਤੌਰ ਤੇ ਪ੍ਰੇਸ਼ਾਨ ਰਹਿਣ ਲੱਗ ਪਿਆ, ਇਸੇ ਪ੍ਰੇਸ਼ਾਨੀ ’ਚ ਹੀ ਉਸ ਨੇ ਆਪਣੇ ਘਰ ’ਚ ਲੱਗੇ ਦਰੱਖਤ ਨਾਲ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਸੰਗਤ ਮੰਡੀ ਪੁਲਸ ਮਾਮਲੇ ਦੀ ਜਾਂਚ ਕਰ ਰਹੇ ਹਨ, ਮ੍ਰਿਤਕ ਦੀ ਲਾਸ਼ ਦਾ ਬਠਿੰਡਾ ਦੇ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ

ਦੱਸਣਾ ਬਣਦਾ ਹੈ ਕਿ ਅਕਾਸ਼ਦੀਪ ਸਿੰਘ ਮਾਪਿਆਂ ਦਾ ਇਕਲੌਤਾ ਪੁੱਤ ਸੀ। 6 ਸਾਲ ਪਹਿਲਾ ਉਸ ਦੇ ਪਿਓ ਦੀ ਵੀ ਮੌਤ ਹੋ ਚੁੱਕੀ ਹੈ, ਹੁਣ ਘਰ ’ਚ ਇਕੱਲੀ ਅਕਾਸ਼ਦੀਪ ਸਿੰਘ ਦੀ ਮਾਂ ਰਹਿ ਗਈ ਹੈ।

See also  ਰਾਤ ਦੇ ਸਮੇਂ ਐਨ ਡੀ ਆਰ ਐਫ ਦੀਆਂ ਟੀਮਾਂ ਨੇ ਪਾਣੀ ਚ੍ਹ ਫਸੇ ਲੋਕ ਅਤੇ ਜਾਨਵਰ ਕੱਢੇ ਬਾਹਰ