ਵਿਦੇਸ਼ ਭੇਜਣ ਦੇ ਨਾਮ ਤੇ ਮਹਿਲਾ ਏਜੰਟ ਨੇ ਪੰਜਾਬ ਦੀ ਧੀ ਨਾਲ ਕੀਤਾ ਧੋਖਾ

ਸੂਬੇ ਅੰਦਰ ਏਜੰਟਾਂ ਵੱਲੋਂ ਵਿਦੇਸ਼ ਭੇਜਣ ਦੇ ਨਾਮ ਤੇ ਪੰਜਾਬ ਦੇ ਨੌਜਵਾਨਾਂ ਨਾਲ ਠੱਗੀ ਮਾਰਨ ਦੇ ਅਨੇਕਾਂ ਮਾਮਲੇ ਸਾਹਮਣੇ ਆ ਚੁੱਕੇ ਹਨ। ਪਰ ਹੁਣ ਇਹਨਾਂ ਏਜੰਟਾਂ ਨੇ ਪੰਜਾਬ ਦੀਆਂ ਧੀਆਂ ਨਾਲ ਵੀ ਠੱਗੀ ਮਾਰਨੀ ਸ਼ੁਰੂ ਕਰ ਦਿੱਤੀ ਹੈ। ਤਾਜਾ ਮਾਮਲਾ ਸਾਹਮਣੇ ਆਇਆ ਹੈ ਫਿਰੋਜ਼ਪੁਰ ਦੇ ਪਿੰਡ ਲੱਲੇ ਤੋਂ ਜਿਥੇ ਇੱਕ ਗਰੀਬ ਪਰਿਵਾਰ ਨੇ ਪਾਈ ਪਾਈ ਜੋੜ ਆਪਣੀ ਧੀ ਨੂੰ ਵਿਦੇਸ਼ ਭੇਜਿਆ ਸੀ। ਪਰ ਇੱਕ ਮਹਿਲਾ ਏਜੰਟ ਨੇ ਉਸ ਲੜਕੀ ਨਾਲ ਐਸੀ ਠੱਗੀ ਮਾਰੀ ਕੀ ਅੱਜ ਲੜਕੀ ਵਿਦੇਸ਼ ਵਿੱਚ ਫਸ ਚੁੱਕੀ ਹੈ। ਪਰਿਵਾਰ ਵੱਲੋਂ ਪੰਜਾਬ ਸਰਕਾਰ ਕੋਲੋਂ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ। ਫਿਰੋਜ਼ਪੁਰ ਦੇ ਪਿੰਡ ਲੱਲੇ ਦੀ ਰਹਿਣ ਵਾਲੀ ਇੱਕ ਲੜਕੀ ਨਾਲ ਵਿਦੇਸ਼ ਵਿੱਚ ਇੱਕ ਮਹਿਲਾ ਏਜੰਟ ਵੱਲੋਂ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਪਰਿਵਾਰ ਨੇ ਦੱਸਿਆ ਕਿ ਉਹ ਬਹੁਤ ਗਰੀਬ ਹਨ। ਘਰ ਦੇ ਹਾਲਾਤ ਸੁਧਾਰਨ ਲਈ ਉਨ੍ਹਾਂ ਪਾਈ ਪਾਈ ਜੋੜ ਆਪਣੀ ਧੀ ਅਰਸ਼ਦੀਪ ਕੌਰ ਨੂੰ ਵਿਦੇਸ਼ ਭੇਜਣਾ ਸੀ।

ਇਸ ਦੌਰਾਨ ਲੜਕੀ ਦੀ ਮੁਲਾਕਾਤ ਇੱਕ ਹੋਰ ਲੜਕੀ ਨਾਲ ਹੋਈ ਜੋ ਉਸਦੀ ਦੋਸਤ ਬਣ ਗਈ ਅਤੇ ਉਸਨੇ ਇੱਕ ਮਹਿਲਾ ਏਜੰਟ ਨਾਲ ਮਿਲ ਅਰਸ਼ਦੀਪ ਨੂੰ ਕਤਰ ਭੇਜਣ ਦੀ ਗੱਲ ਆਖੀ ਅਤੇ ਪਰਿਵਾਰ ਨੇ ਪੈਸਾ ਇਕੱਠਾ ਕਰ ਅਰਸ਼ਦੀਪ ਨੂੰ ਵਿਦੇਸ਼ ਭੇਜਣ ਦਾ ਮਨ ਬਣਾ ਲਿਆ ਪਰ ਉਹ ਮਹਿਲਾ ਏਜੰਟ ਪਹਿਲਾਂ ਅਰਸ਼ਦੀਪ ਨੂੰ ਦੁਬਈ ਲੈ ਗਈ ਅਤੇ ਬਾਅਦ ਵਿੱਚ ਉਸਨੂੰ ਬਗਦਾਦ ਭੇਜ ਦਿੱਤਾ ਜਦਕਿ ਗੱਲ ਕਤਰ ਭੇਜਣ ਦੀ ਹੋਈ ਸੀ। ਅਤੇ ਬਗਦਾਦ ਵਿੱਚ ਅਰਸ਼ਦੀਪ ਨੂੰ ਇੱਕ ਘਰ ਵਿੱਚ ਕੰਮ ਤੇ ਲਗਾ ਦਿੱਤਾ ਗਿਆ ਜਿਥੇ ਹੁਣ ਅਰਸ਼ਦੀਪ ਨੂੰ ਨਾ ਤਾਂ ਕੋਈ ਪੈਸਾ ਮਿਲ ਰਿਹਾ ਹੈ। ਅਤੇ ਨਾ ਹੀ ਉਸਨੂੰ ਵਾਪਿਸ ਭੇਜਿਆ ਜਾ ਰਿਹਾ ਹੈ। ਉਲਟਾ ਉਥੇ ਅਰਸ਼ਦੀਪ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ। ਪਰਿਵਾਰ ਦਾ ਕਹਿਣਾ ਹੈ। ਉਨ੍ਹਾਂ ਨੂੰ ਇੰਝ ਜਾਪਦਾ ਹੈ। ਕਿ ਉਨ੍ਹਾਂ ਦੀ ਧੀ ਨੂੰ ਬਗਦਾਦ ਵਿੱਚ ਵੇਚ ਦਿੱਤਾ ਗਿਆ ਹੈ। ਉਨ੍ਹਾਂ ਪੰਜਾਬ ਸਰਕਾਰ ਅਤੇ ਐਨ ਆਰ ਆਈ ਵੀਰਾਂ ਤੋਂ ਮਦਦ ਦੀ ਗੁਹਾਰ ਲਗਾਈ ਹੈ। ਕਿ ਉਨ੍ਹਾਂ ਦੀ ਮਦਦ ਕੀਤੀ ਜਾਵੇ ਕਿਉਂਕਿ ਪਰਿਵਾਰ ਬਹੁਤ ਗਰੀਬ ਹੈ। ਅਤੇ ਲੜਕੀ ਦਾ ਪਿਤਾ ਮੇਹਨਤ ਮਜਦੂਰੀ ਕਰਦਾ ਹੈ। ਜਿਸ ਕਰਕੇ ਉਨ੍ਹਾਂ ਕੋਲ ਐਨਾ ਪੈਸਾ ਨਹੀਂ ਹੈ। ਕਿ ਉਹ ਆਪਣੀ ਧੀ ਨੂੰ ਵਾਪਿਸ ਲੈ ਆਉਣ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਹੈ। ਕਿ ਬਗਦਾਦ ਪੁਲਿਸ ਨਾਲ ਗੱਲਬਾਤ ਕਰ ਉਨ੍ਹਾਂ ਦੀ ਧੀ ਨੂੰ ਵਾਪਿਸ ਪੰਜਾਬ ਲਿਆਂਦਾ ਜਾਵੇ ਕਿਉਂਕਿ ਸੰਤ ਬਲਵੀਰ ਸਿੰਘ ਸੀਚੇਵਾਲ ਲਗਾਤਾਰ ਵਿਦੇਸ਼ ਵਿੱਚ ਫਸੇ ਪੰਜਾਬ ਦੇ ਨੌਜਵਾਨਾਂ ਨੂੰ ਵਾਪਿਸ ਪੰਜਾਬ ਲਿਆਉਣ ਦਾ ਉਪਰਾਲਾ ਕਰ ਰਹੇ ਹਨ। ਇਸ ਲਈ ਉਹ ਮੰਗ ਕਰਦੇ ਹਨ। ਕਿ ਉਨ੍ਹਾਂ ਦੀ ਵੀ ਮਦਦ ਜਰੂਰ ਕੀਤੀ ਜਾਵੇ।

See also  CM ਮਾਨ ਨੇ ਪੰਜਾਬ ਦੇ ਮੁਲਾਜ਼ਮਾ ਨੂੰ ਦਿੱਤੀ ਵੱਡੀ ਸੌਗਾਤ, DA ‘ਚ ਕੀਤਾ 4 ਫੀਸਦੀ ਦਾ ਵਾਧਾ