ਵਿਜੀਲੈਂਸ ਵੱਲੋਂ ਲੁੱਕ ਆਉਟ ਨੋਟਿਸ ਜਾਰੀ ਹੋਣ ਤੋਂ ਬਾਅਦ ਮਨਪ੍ਰੀਤ ਬਾਦਲ ਨੇ ਜ਼ਮਾਨਤ ਅਰਜ਼ੀ ਲਈ ਵਾਪਸ

ਬਠਿੰਡਾ: ਬਠਿੰਡਾ ਸ਼ਹਿਰ ਦੇ ਪਾਸ਼ ਇਲਾਕੇ ਮਾਡਲ ਟਾਊਨ ਵਿੱਚ ਪਲਾਟ ਖਰੀਦਣ ਦੇ ਮਾਮਲੇ ਨਾਲ ਜੂੜੇ ਤਿੰਨ ਲੋਕਾਂ ਨੂੰ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਸੀ। ਬੀਤੇ ਕੱਲ੍ਹ ਵਿਜੀਲੈਂਸ ਨੇ ਗ੍ਰਿਫ਼ਤਾਰ ਕੀਤੇ ਮੂਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਤੇ 28 ਸਿੰਤਬਰ ਤੱਕ ਦਾ ਪੁਲਿਸ ਰਿੰਮਾਂਡ ਹਾਸਲ ਕੀਤਾ।

ਮਨਪ੍ਰੀਤ ਬਾਦਲ ਨੂੰ ਚੁੱਕਣ ਲਈ ਛਾਪੇਮਾਰੀ? ਹਵਾਈ ਅੱਡਿਆਂ ‘ਤੇ ਵਧਾਈ ਸੁਰੱਖਿਆ! ਹੁਣ ਖਾਊ ਜੇਲ੍ਹ ਦੀਆਂ ਰੋਟੀਆਂ?

ਵਿਜੀਲੈਂਸ ਬਿਊਰੋ ਨੇ ਬੀਤੇ ਦਿਨ ਹੀ ਮਨਪ੍ਰੀਤ ਬਾਦਲ ਦੇ ਘਰ ਰੇਡ ਕਰ ਤਲਾਸ਼ੀ ਲੀਤੀ। ਅੱਜ ਵਿਜੀਲੈਂਸ ਨੇ ਤੜਕੇ ਸਵੇਰੇ ਹੀ ਮਨਪ੍ਰੀਤ ਬਾਦਲ ਖਿਲਾਫ਼ ਲੁੱਕ-ਆਉਟ ਨੋਟਿਸ ਜਾਰੀ ਕਰ ਦਿੱਤਾ ਹੈ। ਇਹ ਨੋਟਿਸ ਬਾਦਲ ਦੇ ਵਿਦੇਸ਼ ਜਾਣ ਦੀ ਫਿਰਾਕ ‘ਚ ਲਾਗੂ ਕੀਤਾ ਗਿਆ ਹੈ। ਲੁੱਕ ਆਉਟ ਨੋਟਿਸ ਜਾਰੀ ਹੋਣ ਤੋਂ ਬਾਅਦ ਮਨਪ੍ਰੀਤ ਬਾਦਲ ਵੱਲੋਂ ਜ਼ਿਲ੍ਹਾਂ ਅਦਾਲਤ ‘ਚ ਲਗਾਈ ਗਈ ਜ਼ਮਾਨਤ ਅਰਜ਼ੀ ਵਾਪਿਸ ਲੈ ਲਈ ਗਈ ਹੈ।

See also  ਪੰਜਾਬ ਪੁਲੀਸ ਵੱਲੋਂ ਆਪਣੀ ਕਿਸਮ ਦੀ ਪਹਿਲੀ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਲੈਬ ਕੀਤੀ ਜਾਵੇਗੀ ਸਥਾਪਿਤ