ਲੋਕ ਤਰਸ ਰਹੇ ਨੇ ਰਾਵੀ ਦਰਿਆ ਤੇ ਪੱਕੇ ਪੁੱਲ ਸਮੇਤ ਹੋਰ ਕਈ ਸਹੂਲਤਾਂ ਨੂੰ ਫ਼ਸਲ ਮੰਡੀਆਂ ਵਿਚ ਫ਼ਸਲ ਪਹੁਚਾਉਣ ਲਈ ਆ ਰਹੀਆਂ ਪ੍ਰੇਸ਼ਾਨੀਆਂ

ਗੁਰਦਾਸਪੁਰ ਦੇ ਹਲਕਾ ਦੀਨਾਨਗਰ ਨਾਲ ਸੰਬੰਧਿਤ ਅੱਧੀ ਦਰਜਨ ਤੋ ਵੱਧ ਰਾਵੀ ਦਰਿਆ ਮਕੌੜਾ ਪੱਤਣ ਤੋ ਪਾਰ ਵੱਸੇ ਪਿੰਡਾਂ ਤੂਰ, ਚੇਬੇ, ਲਸਿਆਣ, ਭਰਿਆਲ, ਮੰਮੀਆ, ਚੰਕਰਾਜਾ ਆਦਿ ਦੇ ਲੋਕ ਅੱਜ ਵੀ ਆਜਾਦੀ ਦੇ ਕਈ ਸਾਲ ਬਾਅਦ ਵੀ ਆਪਨੇ ਆਪ ਨੂੰ ਭਾਰਤ ਦੇਸ਼ ਆਜਾਦੀ ਹੋਣ ਦਾ ਮਾਣ ਮਹਿਸੂਸ ਨਹੀ ਕਰ ਰਹੇ ਹਨ ਇਥੋ ਦੇ ਲੋਕ ਅਨੇਕਾਂ ਸਹੂਲਤਾਂ ਤੋ ਵਾਝੇ ਹਨ ਪਰ ਕਈ ਸਰਕਾਰਾਂ ਆਈਆ ਅਤੇ ਕਈ ਗਈਆ ਪਰ ਇਨ੍ਹਾਂ ਪਿੰਡਾਂ ਦੀ ਸਥਿਤੀ ਵਿਚ ਕੋਈ ਸੁਧਾਰ ਨਹੀ ਹੋਇਆ ਜੇਕਰ ਰਾਵੀ ਦਰਿਆ ਪਾਰਲੇ ਪਾਸੇ ਵੱਸੇ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਇਨਾਂ ਪਿੰਡਾਂ ਦਾ ਭਾਰਤ ਨਾਲੋ ਕਰੀਬ 4-5 ਮਹੀਨੇ ਲਿੰਕ ਟੁੱਟ ਜਾਂਦਾ ਹੈ ਤੇ ਇਕ ਟਾਪੂ ਦੀ ਤਰ੍ਹਾਂ ਜੀਵਨ ਬਤੀਤ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ ਕਿਉਕਿ ਜੋ ਵਿਭਾਗ ਵੱਲੋ ਪਲੂਟਨ (ਆਰਜੀ ਪੁੱਲ) ਪੁੱਲ ਬਣਾਇਆ ਹੁੰਦਾ ਹੈ ਉਸ ਨੂੰ ਬਰਸਾਤ ਦੇ ਦਿਨਾਂ ਵਿਚ ਚੁੱਕ ਲਿਆ ਜਾਦਾ ਹੈ ਜਿਸ ਕਾਰਨ ਸਿਰਫ ਇਕ ਕਿਸ਼ਤੀ ਦੇ ਸਹਾਰੇ ਹੀ ਇਨਾਂ ਲੋਕਾਂ ਨੂੰ ਆਉਣ ਜਾਣ ਦੀ ਸਹੂਲਤ ਮਿਲਦੀ ਹੈ।

ਇਸ ਮੌਕੇ ਗੱਲਬਾਤ ਕਰਦੇ ਹੋਏ ਕਿਸਾਨਾਂ ਨੇ ਦੱਸਿਆ ਕਿ ਸਾਨੂੰ ਆਪਣੀ ਕਮਾਦ ਦੀ ਫਸਲ ਕਣਕ ਦੀ ਫ਼ਸਲ ਮੰਡੀਆਂ ਵਿਚ ਲਿਜਾਣ ਮੌਕੇ ਇਕ ਟਰਾਲੀ ਦਾ ਗੰਨਾ ਚਾਰ ਟਰਾਲਿਆਂ ਵਿਚ ਲਿਆਉਣ ਲਈ ਮਜਬੂਰ ਹੋਣਾ ਪੈਂਦਾ ਹੈ ਅਤੇ ਹੂਨ ਕਣਕ ਦੀ ਫਸਲ ਨੂੰ ਮੰਡੀਆਂ ਤੱਕ ਪਹੁੰਚਾਉਣ ਲਈ ਵੀ ਕਈ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਨ੍ਹਾਂ ਕਿਹਾ ਕਿ ਆਰਜ਼ੀ ਪੁਲ ਉਪਰ ਲੱਗੇ ਫਟਿਆ ਦੀ ਹਾਲਤ ਖਸਤਾ ਹੋਣ ਕਰਕੇ ਹਾਦਸਾ ਵਾਪਰਨ ਦਾ ਵੀ ਖਤਰਾ ਬਣਿਆ ਰਹਿੰਦਾ ਹੈ ਅੱਤੇ ਕਣਕ ਨੂੰ ਮੰਡੀਆਂ ਤੱਕ ਪਹੁੰਚਾਉਣ ਦੇ ਲਈ ਸਾਨੂੰ ਦੋਹਰੀ ਖਰਚੇ ਦੀ ਮਾਰ ਹੇਠਾ ਆੳਣ ਪੈਦਾ ਹੈ ਇਸ ਤੋਂ ਇਲਾਵਾ ਐਜੂਕੇਸ਼ਨ ਤੇ ਸਿਹਤ ਸਹੂਲਤਾਂ ਦੀ ਬਹੁਤ ਤਰਸਯੋਗ ਹਾਲਤ ਹਨ

See also  ਚਿਡੀਆਂ ਦਾ ਚੰਬਾ ਦੇ ਨਾਲ ਇੱਕ ਨਵੀਂ ਪ੍ਰੇਰਨਾ ਦੇ ਗਵਾਹ ਬਣੋ; ਟ੍ਰੇਲਰ ਕੀਤਾ ਗਿਆ ਰਿਲੀਜ਼; ਫਿਲਮ 13 ਅਕਤੂਬਰ 2023 ਨੂੰ ਰਿਲੀਜ਼ ਹੋਵੇਗੀ