ਲੁਧਿਆਣਾ ਦੇ ਪਾਸ਼ ਏਰੀਆ ਸੈਕਟਰ 32 ਵਿੱਚ ਚੋਰਾਂ ਨੇ ਕੋਠੀ ਨੂੰ ਬਣਾਇਆ ਨਿਸ਼ਾਨਾ..ਮਾਲਿਕ ਗਏ ਹੋਏ ਸੀ ਰਾਜਸਥਾਨ..7 ਤੋਂ 8 ਲੱਖ ਦਾ ਨੁਕਸਾਨ

ਲੁਧਿਆਣਾ ਦੇ ਸੈਕਟਰ 32 ਵਿੱਚ ਇੱਕ ਡਾਕਟਰ ਦੀ ਕੋਠੀ ਵਿੱਚ ਕੰਧ ਟੱਪ ਕੇ ਚੋਰਾਂ ਨੇ ਘਰ ਅੰਦਰ ਪਏ ਕੀਮਤੀ ਸਮਾਨ ਤੇ ਹੱਥ ਸਾਫ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰਾਂ ਨੇ ਸੋਨੇ ਚਾਂਦੀ ਦੇ ਜੇਵਰ, ਐਲ ਈ ਡੀ, ਤੋਂ ਇਲਾਵਾ ਕਰੀਬ ਇੱਕ ਲੱਖ ਰੁਪਏ ਚੋਰੀ ਕਰ ਲਏ।


ਘਰ ਦੇ ਮਾਲਿਕ ਨੇ ਦੱਸਿਆ ਕਿ ਉਹ ਆਪਣੇ ਬੇਟੇ ਨੂੰ ਮਿਲਣ ਰਾਜਸਥਾਨ ਗਏ ਹੋਏ ਸਨ, ਮਗਰੋਂ ਸਿਖਰ ਦੁਪਹਿਰੇ ਤਿੰਨ ਚੋਰਾਂ ਨੇ ਘਰ ਦੀ ਕੰਧ ਟੱਪ ਕੇ ਅੰਦਰ ਵਾਲਾ ਦਰਵਾਜਾ ਤੋੜਕੇ ਅੰਦਰ ਦਾਖਲ ਹੋਕੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਚੋਰਾਂ ਦੀ ਇਹ ਸਾਰੀ ਕਰਤੂਤ ਘਰ ਦੇ ਬਾਹਰ ਲੱਗੇ CCTV ਕੈਮਰਿਆਂ ਵਿੱਚ ਕੈਦ ਹੋ ਗਈ।

ਓਧਰ ਦੂਜੇ ਪਾਸੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ, ਪਰ ਸੀ ਐਮ ਦੀ ਲੁਧਿਆਣਾ ਫੇਰੀ ਤੇ ਲੱਗੀ ਡਿਊਟੀ ਦਾ ਹਵਾਲਾ ਦਿੰਦਿਆਂ ਐਸ ਐਚ ਓ ਨੇ ਮਿਲਣ ਲਈ ਅਸਮਰਥਾ ਜਤਾਈ, ਅਤੇ ਕੁਝ ਵੀ ਦੱਸਣ ਤੋਂ ਇੰਨਕਾਰ ਕਰ ਦਿੱਤਾ।

See also  ਫਰੀਦਕੋਟ ਵਿਚ ਅਕਾਲੀ ਦਲ ਵੱਲੋਂ ਸਵ ਪ੍ਰਕਾਸ਼ ਸਿੰਘ ਬਾਦਲ ਦੀ ਯਾਦ ਵਿੱਚ ਸਰਧਾਂਜਲੀ ਸਮਾਗਮ ਕਰਵਾਇਆ