ਲੁਧਿਆਣਾ ਚ ਕੱਛਾ ਗੈਂਗ ਦਾ ਆਤੰਕ, ਸਟੋਰ ਵਿੱਚ ਚੋਰੀ

ਪੰਜਾਬ ਵਿੱਚ ਚੋਰੀ, ਕਤਲ ਦੀਆ ਘਟਨਾਵਾ ਦਿਨੋ ਦਿਨ ਵੱਧ ਰਹੀਆ ਹਨ, ਜਿਹੜੀ ਘਟਨਾਂ ਹੁਣ ਵਾਪਰੀ ਹੈ ਉਵੇ ਦੀ ਚੋਰੀ ਪੁਰਾਣੇ ਸਮੇ ਵਿੱਚ ਮਸਹੂਰ ਹੁੰਦੀ ਸੀ, ਉਸ ਸਮੇ ਚੋਰੀ ਸਿਰਫ ਕੱਛੇ ਪਾ ਕੇ ਕੀਤੀ ਜਾਦੀ ਸੀ ਤੇ ਬਾਕੀ ਸਾਰਾ ਸਰੀਰ ਨੰਗਾਂ ਹੁੰਦਾ ਸੀ, ਜਿਆਦਾਤਰ ਿੲਸ ਤਰਾ ਦੀ ਚੋਰਾਂ ਨੂੰ ਕਾਲੇ ਕੱਛੇ ਵਾਲੇ ਚੋਰ ਕਿਹਾ ਜਾਦਾ ਸੀ। ਿੲਸ ਤਰਾ ਦੀ ਚੋਰੀ ਲੁਧਿਆਣਾ ਵਿੱਚ ਹੋਈ ਹੈ, ਲੁਧਿਆਣਾ ਦੇ ਬਾੜੇਵਾਲ ਇਲਾਕੇ ਵਿੱਚ ਚੋਰਾਂ ਦੇ ਹੌਸਲੇ ਬੁਲੰਦੀਆਂ ਛੂਹ ਰਹੇ ਹਨ, ਚੋਰਾ ਨੇ ਜਿੱਥੇ ਬਿਨਾ ਕੱਪੜਿਆਂ ਤੋਂ ਬਾਬਾ ਨਾਮ ਦੇ ਸਟੋਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਸ ਚੋਰ ਵੱਲੋਂ ਵੱਖਰੇ ਢੰਗ ਨਾਲ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਜਿਸ ਦੀ ਘਟਨਾ ਉਥੇ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ।


ਮੌਕੇ ਤੇ ਪਹੁੰਚੀ ਪੁਲਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਉਧਰ ਦੁਕਾਨਦਾਰ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਪਹਿਲਾ ਵੀ ਉਸਦੇ ਸਟੋਰ ਵਿੱਚ ਚੋਰੀ ਹੋ ਚੁੱਕੀ ਹੈ। ਅਤੇ ਹੁਣ ਮੁੜ ਤੋਂ ਇਕ ਬਿਨਾਂ ਕੱਪੜਿਆਂ ਵਾਲੇ ਵਿਅਕਤੀ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਕਿਹਾ ਕਿ ਇਸ ਵੀਡੀਓ ਵਿੱਚ ਉਸਦੀ ਸ਼ਕਲ ਵੀ ਨਜ਼ਰ ਆ ਰਹੀ ਹੈ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਕਾਫੀ ਨੁਕਸਾਨ ਹੋਇਆ ਹੈ ਜਿਸਨੂੰ ਲੈਕੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਅਤੇ ਪੁਲਿਸ ਵੱਲੋਂ ਜਲਦ ਕਾਰਵਾਈ ਦੀ ਗੱਲ ਕਹੀ ਜਾ ਰਹੀ ਹੈ

See also  ਆਬਕਾਰੀ ਤੇ ਕਰ ਵਿਭਾਗ ਦੀ ਟੀਮ ਵੱਲੋਂ 6000 ਲੀਟਰ ਈ.ਐਨ.ਏ ਜ਼ਬਤ: ਹਰਪਾਲ ਸਿੰਘ ਚੀਮਾ