ਲਓ ਮੈਡੀਕਲ ਸੇਵਾਵਾਂ ਬੰਦ! ਆਉਟ ਸੌਰਸ਼ ਮੁਲਾਜਮਾਂ ਦਾ ਸਰਕਾਰ ਖਿਲਾਫ਼ ਪ੍ਰਦਰਸ਼ਨ

ਅੰਮ੍ਰਿਤਸਰ: ਹਰਜੀਤ ਗਰੇਵਾਲ : 31 ਅਗਸਤ ਤੋ ਆਉਟ ਸੌਰਸ ਹੈਲਥ ਵਰਕਰਾਂ ਦਾ ਖਤਮ ਹੋਏ ਕੰਟਰੈਕਟ ਨੂੰ ਲੈ ਕੇ ਅਜ ਆਉਟ ਸੌਰਸ਼ ਮੁਲਾਜਮਾਂ ਵਲੌ ਮੈਡੀਕਲ ਸੇਵਾਵਾ ਬੰਦ ਕਰ ਸਰਕਾਰ ਖਿਲਾਫ ਰੌਸ਼ ਪ੍ਰਦਰਸ਼ਨ ਕੀਤਾ ਗਿਆ ਹੈ।

Protest

ਇਸ ਸੰਬਧੀ ਆਉਟ ਸੌਰਸ਼ ਹੈਲਥ ਵਰਕਰ ਆਸ਼ਾ ਰਾਨੀ ਨੇ ਦਸਿਆ ਕਿ ਸਰਕਾਰ ਨਾਲ ਸਾਡਾ ਕੌਟਰੇਕਟਰ ਜੋ ਕਿ 31 ਅਗਸਤ ਨੂੰ ਖਤਮ ਹੋਇਆ ਸੀ ਅਤੇ ਸਰਕਾਰ ਨਵਾਂ ਕੰਟਰੈਕਟ ਨਹੀ ਭੇਜ ਰਹੀ ਹੈ।ਜਿਸਦੇ ਚਲਦੇ ਅਜ ਇਕ ਹਫਤਾ ਇੰਤਜਾਰ ਕਰਨ ਤੋ ਬਾਦ ਸਰਕਾਰ ਦੇ ਲਾਰਿਆਂ ਖਿਲਾਫ ਅਜ ਸਮੂਹ ਆਉਟ ਸੋਰਸ ਹੈਲਥ ਵਰਕਰਾਂ ਵੱਲੋਂ ਮੇਡੀਕਲ ਕਾਲਜ ਵਿਖੇ ਪੰਜਾਬ ਸਰਕਾਰ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਉਨ੍ਹਾਂ ਕਿਹਾ ਪੰਜਾਬ ਸਰਕਾਰ ਦੇ ਕੈਬਿਨੇਟ ਮੰਤਰੀਆਂ ਅਤੇ ਵਿਧਾਇਕ ਨੂੰ ਵੀ ਅਸੀਂ ਆਪਣਾ ਮੰਗ ਪੱਤਰ ਦਿੱਤਾ ਪਰ ਸਰਕਾਰ ਵੱਲੋਂ ਸਾਡੇ ਮੰਗ ਪੱਤਰ ਤੇ ਕੋਈ ਸੁਣਵਾਈ ਨਹੀਂ ਕੀਤੀ ਗਈ ਉਨ੍ਹਾਂ ਕਿਹਾ ਕਿ ਸੱਤ ਲੈਬ ਦੇ 300 ਦੇ ਕਰੀਬ ਅਸੀਂ ਵਰਕਰ ਹਾਂ ਜਿਨ੍ਹਾਂ ਨੂੰ ਪੱਕਾ ਕੀਤਾ ਜਾਵੇਗਾ। ਪਰ ਸਾਡੇ ਕਿਸੇ ਵੀ ਵਰਕਰ ਨੂੰ ਪੱਕਾ ਨਹੀਂ ਕੀਤਾ ਗਿਆ। ਸਰਕਾਰ ਵੱਲੋਂ ਸਾਨੂੰ ਝੂਠੇ ਲਾਰਿਆਂ ਵਿੱਚ ਰੱਖਿਆ ਹੋਇਆ ਹੈ ਹੁਣ ਅਸੀਂ ਇਨ੍ਹਾਂ ਦੇ ਝੂਠੇ ਲਾਰਿਆਂ ਵਿੱਚ ਨਹੀਂ ਆਉਣਾ ਜਿਨ੍ਹਾਂ ਚਿਰ ਤੱਕ ਸਾਡੀਆਂ ਮੰਗਾਂ ਨਹੀਂ ਮੰਨਿਆ ਜਾਂਦੀਆਂ। ਉਨ੍ਹਾਂ ਕਿਹਾ ਕਿ ਸਰਕਾਰ ਸਾਡਾ ਸੋਸ਼ਨ ਕਰ ਰਹੀ ਹੈ ਉਨ੍ਹਾਂ ਕਿਹਾ ਕਿ ਅਸੀਂ ਆਪਣਾ ਪਰਿਵਾਰ ਕਿਸ ਤਰਾਂ ਪਾਲਣਾ ਹੈ ਜੇਕਰ ਸਾਡੀਆਂ ਮੰਗਾਂ ਨਾ ਮੰਨਿਆ ਗਈਆਂ ਤੇ ਅਸੀਂ ਸਹਿਤ ਮੰਤਰੀ ਦੀ ਕੋਠੀ ਦਾ ਘੇਰਾਵ ਵੀ ਕਰਾਂਗੇ।

See also  ਕਿਸਾਨਾਂ ਦੇ ਖੇਤਾਂ ਚੋ ਚੋਰੀ ਕੀਤੇ ਟ੍ਰਾਂਸਫਾਰਮ