ਰੀਨਾ ਰਾਏ ਨੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ

ਰੀਨਾ ਰਾਏ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਉਹ ਵਾਰਿਸ ਪੰਜਾਬ ਦੀ ਸੰਸਥਾ ਦੇ ਸੰਸਥਾਪਕ ਦੀਪ ਸਿੱਧੂ ਦੇ ਜਨਮ ਦਿਨ ‘ਤੇ ਹਰਿਮੰਦਰ ਸਾਹਿਬ ਮੱਥਾ ਟੇਕੇਗੀ। ਉਹ ਪਹਿਲਾਂ ਅੰਦਰ ਨਤਮਸਤਕ ਹੋਈ ਅਤੇ ਇਸ ਤੋਂ ਬਾਅਦ ਮੀਡੀਆ ਨਾਲ ਮੁਲਾਕਾਤ ਕੀਤੀ, ਰੀਨਾ ਇਸ ਦੌਰਾਨ ਸਿੰਘਣੀ ਦੇ ਰੂਪ ‘ਚ ਨਜ਼ਰ ਆਈ। ਰੀਨਾ ਰਾਏ ਸਫੇਦ ਸੂਟ ਵਿੱਚ ਹਰਿਮੰਦਰ ਸਾਹਿਬ ਪਹੁੰਚੀ ਹੈ।

reena rai

ਇਸ ਦੇ ਨਾਲ ਹੀ ਅੱਜ ਉਹ ਦੀਪ ਸਿੱਧੂ ਦੇ ਜਨਮ ਦਿਨ ‘ਤੇ ਨੌਜਵਾਨਾਂ ਨੂੰ ਸਿੱਖਿਆ ਦਾ ਤੋਹਫਾ ਦੇਣ ਜਾ ਰਹੇ ਹਨ, ਰੀਨਾ ਦਾ ਕਹਿਣਾ ਹੈ ਕਿ ਸਿੱਖਿਆ ਸਭ ਤੋਂ ਸ਼ਕਤੀਸ਼ਾਲੀ ਹਥਿਆਰ ਹੈ ਜਿਸ ਨਾਲ ਤੁਸੀਂ ਦੁਨੀਆ ਨੂੰ ਬਦਲ ਸਕਦੇ ਹੋ। ਰੀਨਾ ਰਾਏ ਨੇ ਦੀਪ ਸਿੱਧੂ ਯਾਦ ਕਰਦਿਆ ਉਨ੍ਹਾਂ ਦੀ ਯਾਦ ਵਿੱਚ ਖੂਨਦਾਨ ਕੈਪ, ਲਾਈਬ੍ਰੇਰੀ, ਅਤੇ ਹੋਰ ਵਿਸ਼ੇਸ ਪੋ੍ਗਰਾਮ ਕਰਨ ਲਈ ਕਿਹਾ ਜੋ ਨੌਜਵਾਨਾਂ ਨੂੰ ਸਹੀਂ ਸੇਧ ਮਿਲ ਸਕੇ।

post by parmvir singh

See also  ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਸੁਸ਼ੀਲ ਰਿੰਕੂ ਨੂੰ AAP ਨੇ ਉਮੀਦਵਾਰ ਐਲਾਨਿਆ