ਮੁੰਬਈ: ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੂੰ ਮੂੜ ਤੋਂ ਜਾਣ ਤੋਂ ਮਾਰਨ ਦੀ ਧਮਕੀ ਮਿਲੀ ਹੈ। ਇਹ ਧਮਕੀ ਉਨ੍ਹਾਂ ਨੂੰ ਪਿਛਲੇ ਚਾਰ ਦਿਨਾਂ ਵਿਚ ਤੀਜੀ ਵਾਰ ਈਮੇਲ ਜ਼ਰੀਰੇ ਮਿਲੀ ਹੈ। ਇਸ ਅਣਪਛਾਤੇ ਵਿਅਕਤੀ ਨੇ ਪਹਿਲਾ ਵੀ ਮੁਕੇਸ਼ ਅੰਬਾਨੀ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇ ਕੇ 200 ਕਰੋੜ ਦੀ ਮੰਗ ਕੀਤੀ ਸੀ।
BIG NEWS : ਹਰਪਾਲ ਚੀਮੇ ਦੀ ਕੁਰਸੀ ਨੂੰ ਖਤਰਾ ? ਖਜ਼ਾਨਾ ਮੰਤਰੀ ਨੂੰ ਵੱਡਾ ਝਟਕਾ ! ਟੀਨਾ ਚੌਧਰੀ ਨੇ ਠਾਲਤੀ ਹਨੇਰੀ ?
ਹੁਣ ਇਕ ਵਾਰ ਫਿਰ ਇਸ ਵਿਅਕਤੀ ਨੇ ਜਾਨ ਤੋਂ ਮਾਰਨ ਦੀ ਧਮਕੀ ਦਿੰਦੇ ਹੋਏ 400 ਕਰੋੜ ਦੀ ਮੰਗ ਕੀਤੀ ਹੈ। ਉਸਨੇ ਆਪਣੀ ਫਿਰੌਤੀ ਰੱਕਮ ਨੂੰ ਵਧਾ ਦਿੱਤਾ ਹੈ ਕਿਉਂਕਿ ਪਿਛਲੀਆਂ ਦੋ ਈਮੇਲਾਂ ਦਾ ਅੰਬਾਨੀ ਵੱਲੋਂ ਨਹੀਂ ਦਿੱਤਾ ਗਿਆ ਸੀ। ਫਿਲਹਾਲ ਮੁੰਬਈ ਪੁਲਿਸ ਨੇ ਧਮਕੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਮੁੰਬਈ ਪੁਲਿਸ ਨੇ ਸੋਮਵਾਰ ਨੂੰ ਦੱਖਣੀ ਮੁੰਬਈ ‘ਚ ਅੰਬਾਨੀ ਦੀ ਰਿਹਾਇਸ਼ ਐਂਟੀਲੀਆ ਦੀ ਸੁਰੱਖਿਆ ਵਧਾ ਦਿੱਤੀ ਹੈ।