ਰਾਹੁਲ ਗਾਂਧੀ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ, ‘ਭਾਰਤ ਜੋੜੋ ਯਾਤਰਾ’ ਪੰਜਾਬ ਵਿੱਚ ਹੋਈ ਸ਼ੁਰੂ

ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਦੀ ਪੰਜਾਬ ਵਿਚ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਸ਼ੁਰੂਆਤ ਹੋਈ। ਯਾਤਰਾ ਦੀ ਸ਼ੁਰੂਆਤ ਦਾ ਸਮਾਂ ਸਵੇਰੇ 6 ਵਜੇ ਰੱਖਿਆ ਗਿਆ ਸੀ ਪਰ ਰੈਲੀ 2 ਘੰਟੇ ਦੇਰੀ ਨਾਲ ਸ਼ੁਰੂ ਹੋਈ। ਪ੍ਰੋਗਰਾਮ ਵਿੱਚ ਦੇਰੀ ਹੋਣ ਕਾਰਨ 6.30 ਦੀ ਬਜਾਏ 7.50 ਵਜੇ ਸਰਹਿੰਦ ਦੀ ਦਾਣਾ ਮੰਡੀ ਵਿਖੇ ਝੰਡਾ ਲਹਿਰਾਉਣ ਦੀ ਰਸਮ ਹੋਈ। ਹਰਿਆਣਾ ਕਾਂਗਰਸ ਦੇ ਆਗੂਆਂ ਨੇ ਪੰਜਾਬ ਕਾਂਗਰਸ ਦੇ ਆਗੂਆਂ ਨੂੰ ਯਾਤਰਾ ਦਾ ਝੰਡਾ ਸੌਂਪਿਆ।

guruduwara thanda buraj fathegarh sahib


ਇਸ ਉਪਰੰਤ ਰਾਹੁਲ ਗਾਂਧੀ ਛੋਟੇ ਸਾਹਿਬਜ਼ਾਦਿਆਂ ਦੀ ਯਾਦ ‘ਚ ਬਣੇ ਫਤਿਹਗੜ੍ਹ ਸਾਹਿਬ ਦੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ। ਅੱਜ ਰਾਹੁਲ ਨੇ ਲਾਲ ਰੰਗ ਦੀ ਪੱਗ ਬੰਨ੍ਹੀ ਹੋਈ ਹੈ। ਕੱਲ੍ਹ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਵੇਲੇ ਉਨ੍ਹਾਂ ਨੇ ਕੇਸਰੀ ਰੰਗ ਦੀ ਦਸਤਾਰ ਸਜਾਈ ਹੋਈ ਸੀ। ਇਸ ਮਗਰੋਂ ਰੋਜ਼ਾ ਸ਼ਰੀਫ ‘ਚ ਚਾਦਰ ਚੜ੍ਹਾਉਣ ਤੋਂ ਬਾਅਦ ਰਾਹੁਲ ਗਾਂਧੀ ਦਾ ਕਾਫਲਾ ਬੱਸ ਸਟੈਂਡ ਲਈ ਰਵਾਨਾ ਹੋਇਆ। ਇਸ ਉਪਰੰਤ ਯਾਤਰਾ ਦੀ ਸ਼ੁਰੂਆਤ ਹੋਈ। ਇਸ ਮੌਕੇ ਕਾਂਗਰਸੀ ਵਰਕਰਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਆ।

rahul gandhi at fathegarh sahib


ਭਾਰਤ ਜੋੜੋ ਯਾਤਰਾ ਸਵੇਰੇ 11.30 ਵਜੇ ਦੀ ਬਰੇਕ ਤੋਂ ਬਾਅਦ ਇਹ ਰੈਲੀ ਦੁਪਹਿਰ 3:30 ਵਜੇ ਮੁੜ ਮੰਡੀ-ਗੋਬਿੰਦਗੜ੍ਹ ਸਥਿਤ ਖਾਲਸਾ ਸਕੂਲ ਦੀ ਗਰਾਊਂਡ ਤੋਂ ਸ਼ੁਰੂ ਹੋਵੇਗੀ। ਰਾਹੁਲ ਦੇ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਰਾਣਾ ਸਮੇਤ ਅਤੇ ਹੋਰ ਕਾਂਗਰਸੀ ਆਗੂ ਵੀ ਸ਼ਾਮਲ ਹੋਏ।

See also  80 ਹਜ਼ਾਰ ਦਾ ਕਰਜ਼ ਲੈਣ ਪਹੁੰਚੇ ਨੂੰ ਪਤਾ ਲੱਗਿਆ ਕਿ ਉਸਦਾ ਚੱਲਦਾ ਹੈ ਕਰੋੜਾਂ ਦਾ ਵਪਾਰ