ਅੰਮ੍ਰਿਤਸਰ: ਕਾਂਗਰਸੀ ਆਗੂ ਰਾਹੁਲ ਗਾਂਧੀ ਤਿੰਨ ਦਿਨਾਂ ਦੌਰੇ ਤੇ ਅੰਮ੍ਰਿਤਸਰ ਆਏ ਹਨ। ਉਨ੍ਹਾਂ ਵੱਲੋਂ ਬੀਤੇ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾਂ ਟੇਕਿਆ ਗਿਆ ਤੇ ਬਰਤਨਾਂ ਦੀ ਸੇਵਾ ਕੀਤੀ ਗਈ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਛਬੀਲ ਦੀ ਵੀ ਸੇਵਾ ਕੀਤੀ ਗਈ। ਇਸ ਤੋਂ ਬਾਅਦ ਉਹ ਕਰੀਬ ਰਾਤ 11 ਵਜੇ ਦੇ ਕਰੀਬ ਸੱਚਖੰਡ ਨੂੰ ਜਾਣ ਵਾਲੇ ਰਸਤੇ ਦੇ ਰੇਲਿੰਗ ਦੀ ਕੱਪੜੇ ਦੇ ਨਾਲ ਸਫਾਈ ਕਰਦੇ ਨਜ਼ਰ ਆਏ। ਇਸ ਦੇ ਨਾਲ ਹੀ ਰਾਹੁਲ ਗਾਂਧੀ ਨੇ ਪਾਲਕੀ ਸਾਹਿਬ ਦੇ ਦਰਸ਼ਨ ਵੀ ਕੀਤੇ।
Congress ਦਾ Khaira ਦੀ ਗ੍ਰਿਫਤਾਰੀ ਤੇ ਵੱਡਾ ਐਕਸ਼ਨ! ਸਰਕਾਰ ਨਾਲ ਹੋਉਂ ਸਿੱਧੀ ਟੱਕਰ! ਗ੍ਰਿਫਤਾਰੀ ਤੇ ਸਿਆਸੀ ਘਮਸਾਣ!
ਅੱਜ ਰਾਹੁਲ ਗਾਂਧੀ ਮੂੜ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣਗੇ। ਉਨ੍ਹਾਂ ਵੱਲੋਂ ਅੱਜ ਲੰਗਰ ਹਾਲ ਵਿਚ ਲੰਗਰ ਵਰਤਾਉਣ ਦੀ ਸੇਵਾ ਕੀਤੀ ਜਾਵੇਗੀ। ਇਸ ਤੋਂ ਬਾਅਦ ਉਹ ਪਵਿਤਰ ਸਰੋਵਰ ‘ਚ ਇਸ਼ਨਾਨ ਵੀ ਕਰਨਗੇ। ਹਲਾਂਕਿ ਰਾਹੁਲ ਗਾਂਧੀ ਦਾ ਹੱਲੇ ਤੀਜੇ ਦਿਨ ਦਾ ਕੋਈ ਸ਼ੈਡਯੂਲ ਜਾਰੀ ਨਹੀਂ ਹੋਇਆ ਹੈ।