ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ ਤੇ ਸਾਧੇ ਨਿਸ਼ਾਨੇ

ਪੰਜਾਬ ਕਾਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ ਤੇ ਨਿਸ਼ਾਨੇ ਸਾਧੇ ਹਨ, ਰਾਜਾ ਵੜਿੰਗ ਨੇ ਜਲੰਧਰ ਵਿੱਚ ਆਪ ਵੱਲੋ ਜਿੱਤ ਦਰਜ ਕਰਨ ਤੇ ਸਵਾਲ ਖੜੇ ਕੀਤੇ ਹਨ। ਰਾਜਾ ਵੜਿੰਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਜਲੰਧਰ ਲੋਕ ਸਭਾ ਸੀਟ ਜਿੱਤਣ ਲਈ ਹਰ ਗੈਰ ਕਾਨੂੰਨੀ ਹੱਥਕੰਡਾ ਅਪਣਾਈਆ ਹੈ, ਆਪ ਵਰਕਰਾਂ ਅਤੇ ਲੀਡਰਾਂ ਵੱਲੋ ਸ਼ਰੇਆਮ ਧੱਕਾ ਕੀਤਾ ਗਿਆ ਹੈ, ਆਮ ਆਦਮੀ ਪਾਰਟੀ ਵਾਲਿਆ ਨੇ ਵੋਟਾਂ ਵਾਲੇ ਦਿਨ ਬਾਹਰ ਦੇ ਵਿਅਕਤੀ ਪੋਲਿੰਗ ਏਜੈਟ ਬਣਾਏ ਹੋਏ ਸੀ ਜੋ ਕਿ ਗਲਤ ਹੈ ਅਤੇ ਵਿਰੋਧ ਕਰਨ ਤੇ ਆਪ ਵਰਕਰਾ ਨੇ ਧੱਕਾ ਮੁੱਕੀ ਕੀਤੀ। ਵੋਟਾਂ ਦੀ ਗਿਣਤੀ ਵਾਲੇ ਦਿਨ ਕਾਗਰਸ ਪਾਰਟੀ ਦੇ ਮੋਹਤਬਾਰ ਵਿਅਕਤੀਆ ਨੂੰ ਪੁਲਿਸ ਨੇ ਬੂਥਾਂ ਤੇ ਨਹੀ ਵੜਨ ਦਿੱਤਾ ਜੋ ਸਰਕਾਰ ਦੀ ਸਰੇਆਮ ਗੁੰਡਾਗਰਦੀ ਹੁੰਦੀ ਨਜ਼ਰ ਆਈ। ਿੲਸ ਤੋ ਬਿਨਾ ਜਿਸ ਦਿਨ ਕੇਜਰੀਵਾਲ ਜਲੰਧਰ ਆਏ ਉਸਨੇ ਸਿਧੇ ਅਸਿੱਧੇ ਜਲੰਧਰ ਵਾਸੀਆ ਨੂੰ ਧਮਕੀ ਦਿੱਤੀ ਸੀ ਕਿ ਜੇ ਸਾਡੀ ਸਰਕਾਰ ਨੂੰ ਵੋਟ ਪਾਈਓ ਕਿਉ ਕਿ ਕੰਮ ਕਰਵਾਉਣ ਵੀ ਤੁਸੀ ਸਾਡੀ ਸਰਕਾਰ ਕੋਲ ਹੀ ਆਉਣਾ ਹੈ। ਰਾਜਾ ਵੜਿੰਗ ਨੇ ਆਪ ਪਾਰਟੀ ਦੀ ਹੋਈ ਜਿੱਤ ਨੂੰ ਧੋਖਾ ਕਰਾਰ ਦਿੱਤਾ ਹੈ, ਅਤੇ ਿੲਲੈਕਸਨ ਕਮੀਸ਼ਨ ਤੋ ਕਾਰਵਾਈ ਦੀ ਮੰਗ ਕੀਤੀ ਹੈ।

post by parmvir singh

See also  ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋ ਬੁਲਾਈ ਗਈ ਇਕੱਤਰਤਾ ਮੀਟਿੰਗ ਹੋਈ ਖਤਮ