ਮੋਹਾਲੀ: ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਮੂੜ ਤੋਂ CM ਭਗਵੰਤ ਮਾਨ ਨੂੰ ਚਿੱਠੀ ਲਿਖੀ ਹੈ। ਇਸ ਚਿੱਠੀ ਵਿਚ ਰਾਜਪਾਲ ਨੇ ਸੀ.ਐਮ ਮਾਨ ਨੂੰ ਉਨ੍ਹਾਂ ਦੇ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਦੀ ਸ਼ਿਕਾਇਤ ਕੀਤੀ ਹੈ। ਰਾਜਪਾਲ ਨੇ ਵਿਧਾਇਕ ਦੀ ਕੰਪਨੀ JLPL(ਜਨਤਾ ਲੈਂਗ ਪ੍ਰਮੋਟਰਸ) ਤੇ ਕਾਰਵਾਈ ਕਰਨ ਦੀ ਗੱਲ ਕਹਿ ਹੈ।
2024 ਲੋਕ ਸਭਾ ਚੋਣਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਵੱਡਾ ਐਲਾਨ ! ਕਿਸਦੀ ਹੋਵੇਗੀ ਜਿੱਤ?
ਰਾਜਪਾਲ ਨੇ ਚਿੱਠੀ ਵਿਚ ਵਿਧਾਇਕ ਦੀ ਕੰਪਨੀ ਤੇ ਵਾਤਾਵਰਨ ਸੁਰੱਖਿਆ ਐਕਟ 1986 ਤਹਿਤ ਕਾਰਵਾਈ ਕਰਨ ਦੀ ਗੱਲ ਕਹਿ ਹੈ। ਉਨ੍ਹਾਂ ਨੇ ਕਿਹਾ ਕਿ ਵਿਧਾਇਕ ਦੀ ਕੰਪਨੀ 82 ਸੈਕਟਰ, 83 ਸੈਕਟਰ ‘ਤੇ 66 ਏ ਸੈਕਟਰ ਵਿਚ ਜੋ ਪ੍ਰੋਜੈਕਟਾਂ ਦੀ ਉਸਾਰੀ ਚੱਲ ਰਹੀ ਹੈ ਉਹ ਵਾਤਾਵਰਨ ਨਿਯਮਾਂ ਦੇ ਖਿਲਾਫ਼ ਹੈ। JLPL ਕੰਪਨੀ ਵਾਤਾਵਰਨ ਦੇ ਨਿਣਮਾਂ ਨੂੰ ਛੀਕੇ ਟੰਗ ਕੇ ਇਹ ਕੰਮ ਕਰ ਰਹੀ ਹੈ।