ਰਣਬੀਰ ਕਪੂਰ ਤੋਂ ਬਾਅਦ ਹੁਣ ED ਨੇ ਕਾਮੇਡੀਅਨ ਕਪਿਲ ਸ਼ਰਮਾ, ਅਦਾਕਾਰਾ ਹੁਮਾ ਕੁਰੈਸ਼ੀ ਅਤੇ ਹਿਨਾ ਖਾਨ ਨੂੰ ਭੇਜਿਆ ਸੰਮਨ

ਮੁੰਬਈ: ਰਣਬੀਰ ਕਪੂਰ ਤੋਂ ਬਾਅਦ ਹੁਣ ED ਨੇ ਮਹਾਦੇਵ ਸੱਟੇਬਾਜ਼ੀ ਐਪ ਮਾਮਲੇ (Mahadev Betting App Case) ਵਿਚ ਬਾਲੀਵੁੱਡ ਅਦਾਕਾਰਾ ਹੁਮਾ ਕੁਰੈਸ਼ੀ ਅਤੇ ਹਿਨਾ ਖਾਨ ਅਤੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਨੂੰ ਵੀ ਸਮਨ ਜਾਰੀ ਕਰ ਦਿੱਤਾ ਹੈ। ED ਇਨ੍ਹਾਂ ਸਾਰੀਆਂ ਕਲਾਕਾਰਾਂ ਨੂੰ ਪੇਸ਼ ਹੋ ਕੇ ਆਪਣੇ ਬਿਆਨ ਦਰਜ ਕਰਵਾਉਣ ਲਈ ਕਿਹਾ ਹੈ। ਇਸ ਤੋਂ ਪਹਿਲਾ ED ਨੇ ਰਣਬੀਰ ਕਪੂਰ ਨੂੰ ਸ਼ੁੱਕਰਵਾਰ ਤੱਕ ਦਫ਼ਤਰ ਪਹੁੰਚ ਕੇ ਆਪਣੇ ਬਿਆਨ ਦਰਜ ਕਰਵਾਉਣ ਲਈ ਕਿਹਾ ਹੈ। ਸੂਤਰਾਂ ਮੁਤਾਬਕ ਰਣਬੀਰ ਕਪੂਰ ਨੇ ED ਤੱਕ ਪਹੁੰਚ ਕੀਤੀ ਹੈ ‘ਤੇ ਪੇਸ਼ ਹੋਣ ਲਈ 2 ਹਫਤੀਆਂ ਦਾ ਸਮਾਂ ਮੰਗੀਆਂ ਹੈ।

SYL ਤੇ ਪਿਆ ਪੁੱਠਾ ਪੰਗਾ ? ਮਜੀਠੀਏ ਨੇ ਟੰਗਤਾ ਭਗਵੰਤ ਮਾਨ ? ਪੰਜਾਬ ਦੇ ਪਾਣੀਆਂ ਤੇ ਵੱਜਿਆ ਡਾਕਾ ?

ਇਸ ਆਨਲਾਈਨ ਬੇਟਿੰਗ ਐਪ ਮਾਮਲੇ ਵਿਚ ਪਹਿਲਾ ਹੀ 14 ਸਿਤਾਰਿਆਂ ਦੇ ਨਾਂ ਸਾਹਮਣੇ ਆ ਚੁੱਕੇ ਹਨ। ਜਿਸ ਵਿਚ ਸਨੀ ਲਿਓਨੀ ‘ਤੇ ਗਾਈਕ ਨੇਹਾ ਕੱਕੜ ਤੱਕ ਦਾ ਨਾਂ ਸ਼ਾਮਲ ਹੈ। ਦੱਸ ਦੇਈਏ ਕਿ ਰਣਬੀਰ ਕਪੂਰ ਮਹਾਦੇਵ ਆਨਲਾਈਨ ਗੇਮਿੰਗ ਐਪ ਮਾਮਲੇ ਵਿਚ ਮੁਲਜ਼ਮ ਤੇ ਮਾਲਕ ਸੌਰਭ ਚੰਦਰਾਕਰ ਦੇ ਵਿਆਹ ਵਿਚ ਸ਼ਾਮਲ ਹੋਏ ਸਨ। ਸੌਰਭ ਚੰਦਰਾਕਰ ‘ਤੇ ਹਵਾਲਾ ਜ਼ਰੀਏ ਕਲਾਕਾਰਾਂ ਨੂੰ ਪੈਸੇ ਦੇਣ ਦਾ ਦੋਸ਼ ਲੱਗਾ ਹੈ ਤੇ ਹੁਣ ਤੱਕ ਈਡੀ ਮਾਮਲੇ ਵਿਚ 417 ਕਰੋੜ ਦੀ ਜਾਇਦਾਦ ਜ਼ਬਤ ਕਰ ਚੁੱਕੀ ਹੈ।

See also  ਫਿਰੋਜ਼ਪੁਰ ਦੇ ਪਿੰਡ ਕਾਲੂ ਵਾਲਾ ਵਿੱਚ ਹੜ੍ਹ ਤੋਂ ਬਾਅਦ ਹਾਲਾਤ ਹੋਏ ਬਦ ਤੋਂ ਬੱਤਰ