ਮੱਧ ਪ੍ਰਦੇਸ਼ ਦੇ ਜਬਲਪੁਰ ‘ਚ ਸਿੱਖ ਆਗੂ ਨਾਲ ਹੋਈ ਕੁੱਟਮਾਰ ਤੇ SGPC ਪ੍ਰਧਾਨ ਨੇ ਲਿਆ ਨੋਟਿਸ

ਅੰਮ੍ਰਿਤਸਰ: ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਜਬਲਪੁਰ ਤੋਂ ਵਾਇਰਲ ਹੋਈ ਇੱਕ ਵੀਡੀਓ ਦਾ ਨੋਟਿਸ ਲਿਆ ਹੈ, ਜਿਸ ਵਿੱਚ ਕੁਝ ਵਿਅਕਤੀਆਂ ਵੱਲੋਂ ਇੱਕ ਸਿੱਖ ਦੀ ਕੁੱਟਮਾਰ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਦੀ ਦਸਤਾਰ ਅਤੇ ਕੇਸਾਂ ਦੇ ਅਪਮਾਨ ਨਾਲ ਕੁੱਟਮਾਰ ਦੀ ਅਜਿਹੀ ਘਟਨਾ ਅਤਿ ਮੰਦਭਾਗੀ ਅਤੇ ਸਖ਼ਤ ਨਿੰਦਣਯੋਗ ਹੈ। ਐਸਜੀਪੀਸੀ ਪ੍ਰਧਾਨ ਨੇ ਤਾਕੀਦ ਕੀਤੀ ਹੈ ਕਿ ਮੱਧ ਪ੍ਰਦੇਸ਼ ਪੁਲਿਸ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਮਾਮਲੇ ਦੀ ਜਾਂਚ ਕਰਕੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇ ਅਤੇ ਪੀੜਤ ਨੂੰ ਇਨਸਾਫ਼ ਦਿਵਾਇਆ ਜਾ ਸਕੇ।

ਐਂਨੀ ਸਖਤੀ ਦੇ ਬਾਅਦ ਵੀ ਹੋ ਰਹੇ ਚਾਰੇ ਪਾਸੇ ਆਹ ਕੰਮ! ਕੱਲੇ-ਕੱਲੇ ਤੋਂ ਹੁਣ ਮੰਗਿਆ ਜਵਾਬ!

ਇਹ ਘਟਨਾ ਜਬਲਪੁਰ ਦੇ ਮਦਨ ਮਹਿਲ ਇਲਾਕੇ ਦੇ ਪ੍ਰੇਮ ਨਗਰ ਦੇ ਗੁਰਦੁਆਰਾ ਸਾਹਿਬ ਨੇੜੇ ਵਾਪਰੀ, ਜਿੱਥੇ ਕੱਲ੍ਹ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੌਰਾਨ ਇੱਕ ਸਥਾਨਕ ਸਿੱਖ ਨਰਿੰਦਰ ਸਿੰਘ ਨੂੰ ਕੁਝ ਵਿਅਕਤੀਆਂ (ਜਿਵੇਂ ਵੀਡੀਓ ਵਿੱਚ ਦੇਖਿਆ ਗਿਆ ਹੈ) ਨੇ ਲੱਤਾਂ ਅਤੇ ਮੁੱਠੀਆਂ ਨਾਲ ਬੇਰਹਿਮੀ ਨਾਲ ਕੁੱਟਿਆ। ਸਾਨੂੰ ਮਿਲੀ ਰਿਪੋਰਟ ਦੇ ਅਨੁਸਾਰ, ਨਰਿੰਦਰ ਸਿੰਘ ਜਬਲਪੁਰ ਦੇ ਇੱਕ ਮੈਡੀਕਲ ਕਾਲਜ ਵਿੱਚ ਜ਼ੇਰੇ ਇਲਾਜ ਹੈ ਅਤੇ ਅਜੇ ਤੱਕ ਪੁਲਿਸ ਨੇ ਦੋਸ਼ੀਆਂ ਖਿਲਾਫ ਕਾਰਵਾਈ ਨਹੀਂ ਕੀਤੀ।

See also  ਅਫ਼ਸਾਨਾ ਖ਼ਾਨ ਦੀ ਸਿਹਤ ਵਿਗੜਨ ਦੇ ਚਲਦਿਆਂ ਗਾਇਕਾ ਅਫਸਾਨਾ ਖ਼ਾਨ ਹਸਪਤਾਲ ਦਾਖ਼ਲ