ਮੋਟਰਸਾਈਕਲ ਸਵਾਰ ਚੋਰਾਂ ਨੇ ਗਲੀ ਵਿਚੋਂ ਮਜਦੂਰ ਦਾ ਸਾਈਕਲ ਕੀਤਾ ਚੋਰੀ

ਗੁਰਦਾਸਪੁਰ ਸਹਿਰ ਵਿੱਚ ਚੋਰੀ ਦੀਆਂ ਘਟਨਾਵਾ  ਨਿਰੰਤਰ ਜਾਰੀ ਹਨ। ਇੰਝ ਲੱਗ ਰਿਹਾ ਹੈ  ਕਿ ਚੋਰਾ ਨੂੰ ਪੁਲਿਸ ਜਾਂ ਕਾਨੂੰਨ ਦਾ ਕੋਈ ਡਰ ਨਹੀ ਹੈ ਤਾਜ਼ਾ ਮਾਮਲਾ ਗੁਰਦਾਸਪੁਰ ਦੇ ਮੁਹੱਲਾ ਇਸਲਾਮਾਬਾਦ ਦਾ ਹੈ ਜਿਥੇ ਸਮੀ ਕੁਮਾਰ ਨਾਮ ਦਾ ਮਜਦੂਰ ਕਿਸੇ ਘਰ ਮਜ਼ਦੂਰੀ ਦਾ ਕੰਮ ਕਰ ਰਿਹਾ ਸੀ ਕਿ ਬਾਹਰ ਗਲੀ ਵਿਚ ਖੜੇ ਤਾਲਾ ਬੰਦ ਉਸਦੇ ਸਾਈਕਲ ਨੂੰ ਦੋ ਮੋਟਰਸਾਈਕਲ ਸਵਾਰ ਚੋਰ ਚੋਰੀ ਕਰਕੇ ਲੈ ਜਾਂਦੇ ਹਨ।

thief

ਇਹ ਘਟਨਾ ਗਲੀ ਵਿਚ ਲਗੇ ਸੀ ਸੀ ਟੀ ਵੀ ਵਿੱਚ ਰਿਕਾਰਡ ਹੋ ਜਾਂਦੀ ਹੈ ਜਿਸ ਵਿੱਚ ਦੇਖਿਆ ਜਾ ਸਕਦਾ ਹੈ ਬੇਖੌਫ ਦੋ ਚੋਰ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਹਨ ਇਕ ਚੋਰ ਮੋਟਰਸਾਈਕਲ ਤੇ ਹੀ ਬੈਠਾ ਰਹਿੰਦਾ ਹੈ ਜਦ ਕਿ ਦੂਸਰੇ ਚੋਰ ਜਿਸਨੇ ਲਾਲਾ ਰੰਗ ਦੀ ਸ਼ਰਟ ਪਹਿਨ ਰੱਖੀ ਹੈ ਗਲੀ ਅੰਦਰ ਜਾਂਦਾ ਹੈ ਅਤੇ ਕੁਝ ਹੀ ਸਮੇਂ ਬਾਅਦ ਤਾਲਾ ਲਗੇ ਸਾਈਕਲ ਨੂੰ ਚੁੱਕ ਕੇ ਫਰਾਰ ਹੋ ਜਾਂਦੇ ਹਨ[

post by parmvir singh

See also  ਵੱਖਰੀਆਂ ਕਹਾਣੀਆਂ ਦੇ ਨਾਲ “ਜ਼ੀ ਪੰਜਾਬੀ” ਨੇ ਮਾਣ ਨਾਲ ਪੂਰੇ ਕੀਤੇ 4 ਸਾਲ!!