ਮੋਗਾ ‘ਚ ਕਾਂਗਰਸ ਪ੍ਰਧਾਨ ਗੋਲੀਆ ਨਾਲ ਭੁਣੀਆ, ਮੌਤ

ਮੋਗਾ: ਮੋਗਾ ਦੇ ਪਿੰਡ ਡਾਲਾ ਵਿਚ ਵੱਡੀ ਵਾਰਦਾਤ ਵਾਪਰੀ ਹੈ। ਇਥੇ ਕੁਝ ਅਣਪਛਾਤਿਆਂ ਵੱਲੋਂ ਕਾਂਗਰਸੀ ਆਗੂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਦੀ ਪਛਾਣ ਬਲਜਿੰਦਰ ਸਿੰਘ ਵਜੋਂ ਹੋਈ ਹੈ ਤੇ ਉਹ ਮੋਗਾ ਦੇ ਪਿੰਡ ਡਾਲਾ ਦਾ ਰਹਿਣ ਵਾਲਾ ਹੈ। ਮਿਲੀ ਜਾਣਕਾਰੀ ਮੁਤਾਬਕ ਬਲਜਿੰਦਰ ਸਿੰਘ ਅਜੀਤਵਾਲ ਬਲਾਕ ਦਾ ਕਾਂਗਰਸ ਪ੍ਰਧਾਨ ਤੇ ਪਿੰਡ ਡਾਲਾ ਦਾ ਨੰਬਰਦਾਰ ਵੀ ਹੈ। ਕੁਝ ਮੋਟਰਸਾਇਕਲ ਸਵਾਰਾਂ ਨੇ ਘਰ ‘ਚ ਵੜਕੇ ਗੋ.ਲੀਆਂ ਮਾਰ ਕੇ ਨੰਬਰਦਾਰ ਬਲਜਿੰਦਰ ਸਿੰਘ ਦਾ ਕਤਲ ਕਰ ਦਿੱਤਾ।

ਸਾਬਕਾ ਮੰਤਰੀ ਦੇ ਘਰ ਵੱਡੀ ਵਾਰਦਾਤ ! ਅੱਧੀ ਰਾਤ ਨੌਕਰ ਨੇ ਕੀਤਾ ਵੱਡਾ ਕਾਂਡ,ਮਚੀ ਹਫੜ੍ਹਾ-ਦਫੜ੍ਹੀ !

ਕੁਝ ਅਣਪਛਾਤੇ ਵਿਅਕਤੀ ਉਸ ਦੇ ਘਰ ਕਿਸੇ ਫਾਰਮ ‘ਤੇ ਮੋਹਰ ਲਗਵਾਉਣ ਦੇ ਬਹਾਨੇ ਉਸ ਦੇ ਘਰ ਦਾਖਲ ਹੋਏ ਤੇ ਵਾਰਦਾਤ ਨੂੰ ਅੰਜਾਮ ਦਿੱਤਾ। ਜ਼ਖਮੀ ਬਲਜਿੰਦਰ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਰਸਤੇ ਵਿਚ ਹੀ ਉਸਨੇ ਦਮ ਤੋੜ ਦਿੱਤਾ। ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

 

See also  'ਰਾਜਪਾਲ ਸ਼ਾਸਨ' ਦੀ ਮੰਗ ਕਰਨ ਆਗੂ ਹਮੇਸ਼ਾ ਤੋਂ ਹੀ ਪੰਜਾਬ ਵਿਰੋਧੀ_ ਭਗਵੰਤ ਮਾਨ